ਜਲੰਧਰ, 18 ਜੂਨ (ਅ.ਬ.)-ਕੈਂਬਰਿਜ਼ ਇੰਟਰਨੈਸ਼ਨਲ (ਕੋ-ਐੱਡ) ਨੂੰ ਮਾਣ ਹੈ ਕਿ ਇਸ ਵਾਰ ਵੀ ਸਕੂਲ ਨੇ ਨੈਸ਼ਨਲ ਇਲੀਜ਼ੀਬਿਲਟੀ ਕਮ ਐਂਟਰਸ ਟੈੱਸਟ 'ਨੀਟ' 2025 'ਚ ਬਹੁਤ ਵਧੀਆ ਅਕਾਦਮਿਕ ਪ੍ਰਦਰਸ਼ਨ ਨਾਲ ਆਪਣੀ ਉਤਕਿ੍ਸ਼ਟਤਾ ਨੂੰ ਸਾਬਤ ਕੀਤਾ ਹੈ | ਏਕਮਜੋਤ ਕੌਰ ਨੇ 99.58% ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੇਸ਼ ਦੇ ਚੋਟੀ ਦੇ ਰੈਂਕ ਹਾਸਲ ਕਰਨ ਵਾਲਿਆਂ 'ਚ ਆਪਣੀ ਥਾਂ ਬਣਾਈ ਹੈ | ਰੂਹਰਮਨ ਕੌਰ ਨੇ 97.76% ਪ੍ਰਤੀਸ਼ਤ ਅੰਕ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ | ਉਸਦੀ ਲਗਨ ਤੇ ਦਿ੍ੜ ਨਿਸ਼ਠਾ ਇਸ ਪ੍ਰਾਪਤੀ ਦਾ ਪ੍ਰਮਾਣ ਹਨ | ਇਨ੍ਹਾਂ ਦੋਵੇਂ ਵਿਦਿਆਰਥਣਾਂ ਨੇ ਰਾਜ ਤੇ ਜਨਰਲ ਸ਼੍ਰੇਣੀ 'ਚ ਉੱਚ ਰੈਂਕ ਹਾਸਲ ਕਰਕੇ ਅੱਗੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਦਾਖ਼ਲਾ ਲੈਣ ਦੀ ਯੋਗਤਾ ਪ੍ਰਾਪਤ ਕੀਤਾ ਹੈ | ਇਹ ਉਪਲਬਧੀਆਂ ਕੈਂਬਰਿਜ਼ ਦੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦਾ ਲਗਾਤਾਰ ਮਾਰਗਦਰਸ਼ਨ ਤੇ ਸਕੂਲ ਵਲੋਂ ਪ੍ਰਦਾਨ ਕੀਤੇ ਗਏ ਗੁਣਵੱਤਾਪੂਰਨ ਵਿਦਿਆਤਮਕ ਮਾਹੌਲ ਦੀ ਗਵਾਹੀ ਹਨ | ਸਕੂਲ ਦੇ ਮਾਣਯੋਗ ਚੇਅਰਮੈਨ ਨਿਤਿਨ ਕੋਹਲੀ, ਵਾਇਸ ਚੇਅਰਮੈਨ ਦੀਪਕ ਭਾਟੀਆ, ਵਾਇਸ ਪ੍ਰੈਜ਼ੀਡੈਂਟ ਪਾਰਥ ਭਾਟੀਆ ਅਤੇ ਐਗਜ਼ੀਕਿਊਟਿਵ ਡਾਇਰੈਕਟਰ ਧਰੁਵ ਭਾਟੀਆ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਦਿਲੋਂ ਵਧਾਈ ਦਿੱਤੀ | ਉਨ੍ਹਾਂ ਨੇ ਵਿਦਿਆਰਥਣਾਂ ਦੀ ਸੰਘਰਸ਼ਸ਼ੀਲ਼ਤਾ, ਅਨੁਸ਼ਾਸਨ ਤੇ ਲਗਨ ਦੀ ਸਰਾਹਨਾ ਕੀਤੀ ਜਿਸ ਨਾਲ ਸਕੂਲ ਅਤੇ ਪਰਿਵਾਰ ਦੋਵਾਂ ਦਾ ਮਾਣ ਵਧਿਆ | ਸਕੂਲ ਦੇ ਪ੍ਰੈਜ਼ੀਡੈਂਟ ਸ਼੍ਰੀਮਤੀ ਪੂਜਾ ਭਾਟੀਆ ਨੇ ਵੀ ਵਿਦਿਆਰਥਣਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤਹਿ ਦਿਲੋਂ ਵਧਾਈ ਦਿੱਤੀ |