ਮਕਸੂਦਾਂ, 18 ਜੂਨ (ਸÏਰਵ ਮਹਿਤਾ)- ਸ਼ਿਵ ਨਗਰ 'ਚ 15 ਸਾਲ ਦੀ ਨਾਬਾਲਿਗ ਕੁੜੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਤੁਰੰਤ ਹਰਕਤ 'ਚ ਆਉਂਦੇ ਹੋਏ ਦੋਸ਼ੀ ਵਿਅਕਤੀ ਨੂੰ ਗਿ੍ਫ਼ਤਾਰ ਕਰ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਨਾਬਾਲਗ ਲੜਕੀ ਆਪਣੇ ਜਾਨ ਪਹਿਚਾਨ ਵਾਲੇ ਮੁੰਡੇ ਦੇ ਨਾਲ ਕਿਤੇ ਚਲੀ ਗਈ ਸੀ ਜਿਸ ਸੰਬੰਧ 'ਚ ਉਨ੍ਹਾਂ ਨੇ ਉਸ ਲੜਕੇ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਸੀ ਤਾਂ ਪੁਲਿਸ ਨੇ ਮੁਕੱਦਮਾ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਨੌਜਵਾਨ ਲੜਕੇ ਨੂੰ ਗਿ੍ਫ਼ਤਾਰ ਕਰ ਜੇਲ ਭੇਜ ਦਿੱਤਾ ਸੀ ਪਰ ਉਨ੍ਹਾਂ ਦੀ ਕੁੜੀ ਨੂੰ ਗਾਂਧੀ ਵਿਨੀਤਾ ਆਸ਼ਰਮ ਭਰਤੀ ਕਰਵਾ ਦਿੱਤਾ ਸੀ | ਉਨ੍ਹਾਂ ਦੱਸਿਆ ਕਿ ਇਸ ਦÏਰਾਨ 5 ਬੱਚਿਆਂ ਦਾ ਪਿਓ ਨÏਸ਼ਾਦ ਅਲੀ ਵਾਸੀ ਸ਼ਿਵ ਨਗਰ ਜੋ ਮੁਸਲਿਮ ਨੇਤਾ ਹੈ, ਜੋ ਮਾਨਯੋਗ ਅਦਾਲਤ 'ਚੋਂ ਆਦੇਸ਼ ਮਿਲਣ ਤੋਂ ਬਾਅਦ ਉਨ੍ਹਾਂ ਨਾਲ ਆਸ਼ਰਮ 'ਚੋਂ ਲੜਕੀ ਨੂੰ ਵਾਪਸ ਲੈਣ ਲਈ ਗਿਆ ਸੀ | ਜਿਸ ਨੇ ਆਸ਼ਰਮ ਦੇ ਬਾਹਰ ਆਉਂਦੇ ਹੀ ਪਰਿਵਾਰ ਨੂੰ ਡਰਾਵਾ ਦੇ ਦਿੱਤਾ ਕਿ ਤੁਹਾਡੀ ਲੜਕੀ ਨੂੰ ਜਾਨੋਂ ਮਾਰਨ ਦਾ ਖਤਰਾ ਹੈ ਤਾਂ ਕੁੜੀ ਦੇ ਪਰਿਵਾਰ ਨੂੰ ਡਰਾ ਕੇ ਨÏਸ਼ਾਦ ਅਲੀ ਨਾਬਾਲਗਾ ਨੂੰ ਆਪਣੇ ਘਰ ਲੈ ਗਿਆ | ਘਰ ਲੈ ਕੇ ਜਾਣ ਤੋਂ ਕੁਝ ਸਮੇਂ ਬਾਅਦ ਹੀ ਨੋਸ਼ਾਦ ਅਲੀ ਨੇ ਲੜਕੀ ਨਾਲ ਗਲਤ ਹਰਕਤ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਵੀ ਬਣਾਇਆ | ਇਸੀ ਦÏਰਾਨ ਅਲੀ ਨੂੰ ਪਤਾ ਲੱਗਾ ਕਿ ਕੁੜੀ ਨੇ ਇਨ੍ਹਾਂ ਹਰਕਤਾਂ ਬਾਰੇ ਆਪਣੇ ਪਰਿਵਾਰ ਨੂੰ ਉਸਦੀ ਸਾਰੀ ਹਰਕਤ ਬਾਰੇ ਦੱਸ ਦਿੱਤਾ ਹੈ ਜਿਸ ਤੋਂ ਬਾਅਦ ਮÏਲਵੀ ਨੂੰ ਬੁਲਾ ਲੜਕੀ ਦੇ ਨਾਲ ਨਿਕਾਹ ਕਰ ਲਿਆ | ਦੋਸ਼ ਹੈ ਕਿ ਨਿਕਾਹ ਕਰਨ ਤੋਂ ਬਾਅਦ ਦੋਸ਼ੀ ਨੇ ਲੜਕੀ ਨਾਲ ਮਾਰ ਕੁੱਟ ਕਰ ਉਸ ਨਾਲ ਲਗਾਤਾਰ ਦੁਸ਼ਕਰਮ ਕੀਤਾ ਅਤੇ ਬੰਧਕ ਬਣਾ ਘਰ ਦੀ ਤੀਸਰੀ ਮੰਜ਼ਿਲ 'ਤੇ ਰੱਖਦਾ ਰਿਹਾ | ਕਾਫੀ ਮੁਸ਼ਕਿਲਾਂ ਤੋਂ ਬਾਅਦ ਲੜਕੀ ਨੇ ਆਪਣੀ ਪਰਿਵਾਰਿਕ ਮੈਂਬਰਾਂ ਨਾਲ ਰਾਬਤਾ ਕਾਇਮ ਕੀਤਾ ਤੇ ਸਾਰੀ ਜਾਣਕਾਰੀ ਦਿੱਤੀ ਜਿਸ ਉਪਰੰਤ ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ | ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਹਰਕਤ 'ਚ ਆਉਂਦੇ ਹੋਏ ਨਸ਼ਾਦ ਅਲੀ ਖ਼ਿਲਾਫ ਮੁਕੱਦਮਾ ਦਰਜ ਕਰਦਿਆਂ ਹੋਇਆਂ ਬੁੱਧਵਾਰ ਰਾਤ ਉਸ ਨੂੰ ਗਿ੍ਫ਼ਤਾਰ ਕਰ ਲਿਆ | ਫੜਿਆ ਗਿਆ ਦੋਸ਼ੀ ਪੁਲਿਸ ਰਿਮਾਂਡ 'ਤੇ ਹੈ ਜਦ ਕਿ ਪੀੜਤ ਲੜਕੀ ਦਾ ਸਿਵਲ ਹਸਪਤਾਲ 'ਚੋਂ ਮੈਡੀਕਲ ਕਰਵਾਇਆ ਗਿਆ ਹੈ |