ਘਰਾਟੀਏ ਜਠੇਰਿਆਂ ਦਾ ਮੇਲਾ 22 ਨੂੰ
ਅਜੀਤ ਡੈਸਕ
19-06-2025
ਜਲੰਧਰ, 18 ਜੂਨ (ਜਸਪਾਲ ਸਿੰਘ)-ਘਰਾਟੀਏ ਜਠੇਰੇ ਸਭਾ ਜਲੰਧਰ ਵਲੋਂ ਘਰਾਟੀਏ ਗੋਤ ਨਾਲ ਸੰਬੰਧਿਤ ਜਠੇਰਿਆਂ ਦਾ ਸਾਲਾਨਾ ਮੇਲਾ 22 ਜੂਨ ਦਿਨ ਐਤਵਾਰ ਨੂੰ ਆਰ. ਐਸ. ਪੁਰਾ ਚਕਰੌਈ ਜੰਮੂ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਘਰਾਟੀਏ ਜਠੇਰੇ ਸਭਾ ਪੰਜਾਬ ਦੇ ਪ੍ਰਧਾਨ ਵਿਜੇ ਭਗਤ ਅਤੇ ਸਭਾ ਸਕੱਤਰ ਮਾਸਟਰ ਗਣੇਸ਼ ਭਗਤ ਨੇ ਦੱਸਿਆ ਕਿ ਘਰਾਟੀਏ ਗੋਤਰ ਨਾਲ ਸੰਬੰਧਿਤ ਪੰਜਾਬ, ਹਰਿਆਣਾ, ਰਾਜਸਥਾਨ ਤੋਂ ਬੂਆ ਬਾਵਾ ਜੀ ਦਾ ਅਸ਼ੀਰਵਾਦ ਲੈਣ ਲਈ ਸ਼ਰਧਾਲੂ ਆਪਣੇ ਪਰਿਵਾਰਾਂ ਸਮੇਤ ਸ਼ਾਮਿਲ ਹੁੰਦੇ ਹਨ ¢ ਸਭਾ ਦੇ ਸੇਵਾਦਾਰਾਂ ਵਲੋਂ ਸ਼ਰਧਾਲੂਆਂ ਦੇ ਰਾਤ ਰਹਿਣ ਤੇ ਲੰਗਰ ਦੀ ਵਿਵਸਥਾ ਕੀਤੀ ਜਾਂਦੀ ਹੈ ¢ ਮੇਲੇ ਵਾਲੇ ਦਿਨ ਸਭਾ ਵਲੋਂ ਤੇ ਮੁੱਖ ਸੇਵਾਦਾਰ ਬਾਬਾ ਬਚਨ ਲਾਲ ਵਲੋਂ ਬੂਆ ਬਾਵਾ ਜੀ ਪੂਜਾ ਅਰਚਨਾ ਕਰਨ ਉਪਰੰਤ ਝੰਡੇ ਦੀ ਰਸਮ ਕੀਤੀ ਜਾਂਦੀ ਹੈ ¢ ਉਪਰੰਤ ਘਰਾਟੀਏ ਗੋਤਰ ਨਾਲ ਸਬੰਧਤ ਪਰਿਵਾਰਾਂ ਨਾਲ ਆਪਣੇ ਪਰਿਵਾਰਾਂ ਸਮੇਤ ਆਪਣੀ ਹਾਜ਼ਰੀ ਭਰਦੇ ਹੋਏ ਬੂਵਾ ਬਾਵਾ ਜੀ ਦੀ ਪੂਜਾ ਅਰਚਨਾ ਕਰਕੇ ਖੁਸ਼ੀਆਂ ਪ੍ਰਾਪਤ ਕਰਦੇ ਹਨ ¢ ਇਸ ਮੌਕੇ ਚੇਅਰਮੈਨ ਲੱਭਾ ਰਾਮ, ਉਪ ਪ੍ਰਧਾਨ ਰਵਿੰਦਰ ਨਾਥ ਭਗਤ, ਕੈਸ਼ੀਅਰ ਰਾਕੇਸ਼ ਕੁਮਾਰ, ਸਹਾਇਕ ਕੈਸ਼ੀਅਰ ਅਰੁਣ ਕੁਮਾਰ ਤੇ ਸਹਾਇਕ ਸਕੱਤਰ ਰਾਕੇਸ਼ ਕੁਮਾਰ ਨੇ ਵੀ ਸ਼ਰਧਾਲੂਆਂ ਨੂੰ ਮੇਲੇ 'ਚ ਪਹੁੰਚਣ ਦੀ ਅਪੀਲ ਕੀਤੀ ਹੈ |