ਜਲੰਧਰ, 18 ਜੂਨ (ਡਾ. ਜਤਿੰਦਰ ਸਾਬੀ)-ਸਿੱਖਿਆ ਵਿਭਾਗ ਪੰਜਾਬ 'ਚ ਬਤੌਰ ਗਾਈਡੈਂਸ ਕੌਸਲਰ ਸਫਲਤਾ ਪੂਰਬਕ ਸੇਵਾ ਨਿਭਾਉਣ ਵਾਲੇ ਡਾ. ਸੁਰਜੀਤ ਲਾਲ ਨੂੰ ਹੁਣ ਨਵੀਂ ਜ਼ਿੰਮੇਵਾਰੀ ਮਿਲੀ ਹੈ ਤੇ ਉਨ੍ਹਾਂ ਨੂੰ ਹੁਣ ਰੈੱਡ ਕਰਾਸ ਸੁਸਾਇਟੀ ਜਲੰਧਰ ਦਾ ਸਕੱਤਰ ਲਗਾਇਆ ਗਿਆ ਹੈ | ਯਾਦ ਰਹੇ ਡਾ. ਸੁਰਜੀਤ ਲਾਲ ਜੋ ਕਿ ਜਿਲ੍ਹਾ ਪ੍ਰਸ਼ਾਸ਼ਨ ਜਲੰਧਰ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ ਤੇ ਉਨ੍ਹਾਂ ਨੇ ਹਰ ਖੇਤਰ 'ਚ ਮਿਲੀ ਅਹਿਮ ਜ਼ਿੰਮੇਵਾਰੀ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ ਹੈ ਤੇ ਜੋ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਮਿਲੀ ਹੈ ਉਸ ਨੂੰ ਬੜੇ ਲਗਨ ਤੇ ਇਮਾਨਦਾਰੀ ਨਾਲ ਨਿਭਾਉਣਗੇ | ਡਾ. ਸੁਰਜੀਤ ਲਾਲ ਦੀ ਇਸ ਨਿਯੁਕਤੀ 'ਤੇ ਸਟੇਟ ਐਵਾਰਡੀ ਪਿ੍ੰਸੀਪਲ ਹਰਮੇਸ਼ ਲਾਲ ਘੇੜਾ, ਸਟੇਟ ਐਵਾਰਡੀ ਕੌਮਾਂਤਰੀ ਜੂਡੋ ਕੋਚ ਸੁਰਿੰਦਰ ਕੁਮਾਰ, ਸਟੇਟ ਐਵਾਰਡੀ ਹਰਮੇਸ਼ ਲਾਲ, ਸਾਬਕਾ ਡੀ. ਐਮ. ਸਪੋਰਟਸ ਇਕਬਾਲ ਸਿੰਘ ਰੰਧਾਵਾ, ਡਾ. ਅਸ਼ੋਕ ਕੁਮਾਰ, ਬਹਾਦਰ ਸਿੰਘ ਸੰਧੂ, ਸਾਬਕਾ ਸਾਇੰਸ ਸੁਪਰਵਾਈਜ਼ਰ ਬਲਜਿੰਦਰ ਸਿੰਘ, ਸਾਬਕਾ ਹੈੱਡਮਾਸਟਰ ਹਰਬਿੰਦਰ ਪਾਲ, ਅਸ਼ਵਨੀ ਕੁਮਾਰ ਤੇ ਹੋਰ ਖੇਡ ਜਗਤ ਦੀਆਂ ਹਸਤੀਆਂ ਨੇ ਵਧਾਈ ਦਿੱਤੀ ਹੈ |