ਜਲੰਧਰ, 18 ਜੂਨ (ਡਾ. ਜਤਿੰਦਰ ਸਾਬੀ)-ਪੂਜਾ ਇਕ ਆਮ ਅਥਲੀਟ ਹੈ ਤੇ ਉਸ ਨੇ ਜਨੂੰਨ ਨਾਲ ਖੇਡ ਖੇਤਰ 'ਚ ਮਾਣ ਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ | ਉਸ ਦੀ ਖੇਡ ਖੇਤਰ ਦੀ ਯਾਤਰਾ 2004 'ਚ ਸ਼ੁਰੂ ਹੋਈ ਸੀ ਜਦੋਂ ਉਸ ਦੇ ਪਤੀ ਆਫੀਸਰ ਟਰੇਨਿੰਗ ਅਕੈਡਮੀ ਚੇਨਈ ਵਿਖੇ ਤਾਇਨਾਤ ਕੀਤਾ ਗਿਆ | ਪਿਛਲੇ ਕਈ ਸਾਲਾਂ ਤੋਂ ਪੂਜਾ ਨੇ ਦੇਸ਼ ਦੀਆਂ ਵੱਖ-ਵੱਖ ਦੌੜਾਂ 'ਚ ਹਿੱਸਾ ਲਿਆ ਤੇ ਚੰਗੇ ਅਥਲੀਟਾਂ 'ਚ ਆਪਣਾ ਨਾਂਅ ਦਰਜ ਕਰਵਾਇਆ | ਉਸ ਨੇ ਟਾਟਾ ਮੁੰਬਈ ਮੈਰਥਨ, ਵੇਦਾਂਤ ਦਿੱਲੀ ਹਾਫ ਮੈਰਾਥਨ, ਬਾਰਡਰ ਦੌੜ, ਅੰਮਿ੍ਤਸਰ, ਅਰਾਵਲੀ ਟਰੇਨ ਦੌੜ 'ਚ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਹੁਣ ਉਸ ਨੇ ਹਿਮਾਚਲ ਪ੍ਰਦੇਸ਼ ਦੇ ਮਸ਼ੋਬਰਾ 'ਚ ਆਪਣਾ ਵਧੀਆ ਸਮਾਂ ਕੱਢਿਆ | ਪੂਜਾ ਨੇ 7 ਜੂਨ 2025 ਨੇ ਟਫਮੈਨ ਅਲਟਰਾ 50 ਕਿੱਲੋਮੀਟਰ ਮੈਰਾਥਨ ਦੀ ਸ਼ੁਰੂ ਦੀ ਲਾਈਨ 'ਚ ਹਿੱਸਾ ਲੈਣ ਲਈ ਖੜੋਤੀ ਸੀ ਤੇ ਉਸ ਨੇ ਸਖਤ ਰਸਤਿਆਂ 'ਚ ਦੌੜਦੇ ਹੋਏ ਇਸ ਨੂੰ 6 ਘੰਟੇ 23 ਮਿੰਟ 'ਚ ਪੂਰਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ | ਪੂਜਾ ਸਿਰਫ ਤਗਮਿਆਂ ਲਈ ਨਹੀ ਦੌੜਦੀ ਸਗੋਂ ਉਹ ਲੋਕਾਂ ਲਈ ਪ੍ਰੇਰਣਾ ਸਰੋਤ ਬਣ ਗਈ ਹੈ ਤੇ ਖਾਸ ਕਰਕੇ ਉਹ ਸੈਨਾ ਦੇ ਵਿਚ | ਪੂਜਾ ਦੀ ਖੇਡ ਦੀ ਇਹ ਯਾਤਰਾ ਸਾਬਿਤ ਕਰਦੀ ਹੈ ਕਿ ਉਹ ਸੱਚੀ ਸ਼ਕਤੀ ਤੇ ਦਿ੍ੜਤਾ ਦੀ ਇਕ ਮਿਸਾਲ ਹੈ |