28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਅੰਤਰ ਜ਼ਿਲ੍ਹਾ ਕ੍ਰਿਕਟ ਅੰਡਰ 19 ਸਾਲ ਲੜਕੀਆਂ ਦੇ ਵਰਗ 'ਚੋਂ ਜਲੰਧਰ ਦੀ ਪਠਾਨਕੋਟ 'ਤੇ ਸ਼ਾਨਦਾਰ ਜਿੱਤ <br/>

ਜਲੰਧਰ ਦੀ ਲੜਕੀਆਂ ਦੇ ਜੇਤੂ ਕ੍ਰਿਕਟ ਟੀਮ ਨਾਲ ਜੇ.ਡੀ.ਸੀ.ਏ ਦੇ ਪ੍ਰਧਾਨ ਸੰਜੀਵ ਕੁਮਾਰ, ਸਕੱਤਰ ਅਰਮਿੰਦਰ ਸਿੰਘ ਤੇ ਕੋਚ ਆਸ਼ੂਤੋਸ਼ ਸ਼ਰਮਾ | ਤਸਵੀਰ:-ਮੁਨੀਸ਼ <br/> 19-06-2025
ਜਲੰਧਰ, 18 ਜੂਨ (ਡਾ. ਜਤਿੰਦਰ ਸਾਬੀ)-ਪੰਜਾਬ ਅੰਤਰ ਜ਼ਿਲ੍ਹਾ ਅੰਡਰ 19 ਸਾਲ ਵਰਗ ਲੜਕੀਆਂ ਦੇ ਕ੍ਰਿਕਟ ਮੁਕਾਬਲੇ ਸਥਾਨਕ ਸੇਂਟ ਸੋਲਜ਼ਰ ਕੈਂਪਸ ਦੇ ਖੇਡ ਮੈਦਾਨ 'ਚ ਕਰਵਾਏ ਜਾ ਰਹੇ ਹਨ | ਇਸ ਮੌਕੇ 'ਤੇ ਅੱਜ ਖੇਡੇ ਗਏ ਲੜਕੀਆਂ ਦੇ ਕ੍ਰਿਕਟ ਮੈਚ 'ਚੋਂ ਜਲੰਧਰ ਦੀ ਟੀਮ ਨੇ ਪਠਾਨਕੋਟ 'ਤੇ ਸ਼ਾਨਦਾਰ ਜਿੱਤ ਹਾਸਲ ਕੀਤੀ | ਇਹ ਜਾਣਕਾਰੀ ਜੇ.ਡੀ.ਸੀ.ਏ ਦੇ ਸਕੱਤਰ ਅਰਮਿੰਦਰ ਸਿੰਘ ਨੇ ਦਿੰਦੇ ਹੋਏ ਦੱਸਿਆ ਕਿ ਜਲੰਧਰ ਦੀ ਟੀਮ ਵਲੋਂ 23 ਓਵਰਾਂ 'ਚ 5 ਵਿਕਟਾਂ ਗੁਆ ਕੇ 140 ਦੌੜਾਂ ਬਣਾਈਆਂ ਤੇ ਇਸ ਦੇ ਜਬਾਬ ਵਿਚ ਪਠਾਨਕੋਟ ਦੇ ਟੀਮ ਨੇ ਸਿਰਫ 23 ਓਵਰਾਂ 'ਚ 8 ਵਿਕਟਾਂ ਗੁਆ ਕੇ 42 ਦੌੜਾਂ ਬਣਾਈਆਂ ਤੇ ਇਸ ਤਰ੍ਹਾਂ ਨਾਲ ਜਲੰਧਰ ਦੀ ਟੀਮ ਨੇ 98 ਦੌੜਾਂ ਨਾਲ ਜਿੱਤ ਦਰਜ ਕਰਕੇ 4 ਅੰਕ ਹਾਸਲ ਕੀਤੇ | ਇਸ ਮੌਕੇ 'ਤੇ ਜੇਤੂ ਟੀਮ ਦੇ ਕੋਚ ਆਸ਼ੂਤੋਸ਼ ਸ਼ਰਮਾ ਤੇ ਖਿਡਾਰਨਾਂ ਨੂੰ ਜੇ.ਡੀ.ਸੀ.ਏ ਦੇ ਪ੍ਰਧਾਨ, ਸਕੱਤਰ ਤੇ ਹੋਰ ਅਹੁਦੇਦਾਰਾਂ ਨੇ ਵਧਾਈ ਦਿੱਤੀ ਹੈ |

ਪਿਛਲੀ ਖ਼ਬਰ ਅਰਬਨ ਅਸਟੇਟ ਸਬ ਸਟੇਸ਼ਨ ਦੀ ਪਾਵਰ ਟਰਾਂਸਫਾਰਮਰ ਦੀ ਸਮਰੱਥਾ 'ਚ ਕੀਤਾ ਵਾਧਾ <br/> ਅਗਲੀ ਖ਼ਬਰ ਅਥਲੀਟ ਪੂਜਾ ਨੇ ਖੇਡ ਕਰੀਅਰ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।