ਜਲੰਧਰ, 18 ਜੂਨ (ਸ਼ਿਵ)-ਪਿਛਲੇ ਕੁਝ ਦਿਨਾਂ ਤੋਂ ਤੇਜ਼ ਗਰਮੀ ਕਾਰਨ ਬਿਜਲੀ ਦੇ ਲੋਡ 'ਚ ਹੋਏ ਭਾਰੀ ਵਾਧੇ ਨੂੰ ਧਿਆਨ ਵਿਚ ਰੱਖਦੇ ਹੋਏ, 66 ਕੇਵੀ ਅਰਬਨ ਅਸਟੇਟ ਸਬਸਟੇਸ਼ਨ 'ਤੇ ਲਗਾਏ ਗਏ ਪਾਵਰ ਟ੍ਰਾਂਸਫਾਰਮਰ ਦੀ ਲੋਡਿੰਗ ਸਮਰੱਥਾ ਨੂੰ ਹੋਰ ਸਹਾਇਕ ਉਪਕਰਨਾਂ ਦੇ ਨਾਲ ਉੱਚ ਰੇਟਿੰਗ ਦੇ ਨਵੇਂ ਇਨਕਮਰ ਵੀਸੀਬੀ ਲਗਾ ਕੇ 1650 ਏ ਤੱਕ ਵਧਾ ਦਿੱਤਾ ਗਿਆ ਹੈ | ਉਕਤ ਕੰਮ 'ਤੇ ਕੁੱਲ 50 ਲੱਖ ਰੁਪਏ ਦਾ ਖਰਚਾ ਆਇਆ ਹੈ | ਇਹ ਕੰਮ ਇੰਜੀਨੀਅਰ ਐਸ.ਪੀ. ਸੋਂਧੀ ਡਿਪਟੀ ਚੀਫ਼ ਇੰਜੀਨੀਅਰ, ਪੀ ਐਂਡ ਐਮ ਸਰਕਲ ਪਾਵਰਕਾਮ ਜਲੰਧਰ ਦੀ ਗਤੀਸ਼ੀਲ ਅਗਵਾਈ ਹੇਠ ਕੀਤਾ ਗਿਆ ਹੈ | ਇੰਜੀਨੀਅਰ ਸੋਢੀ ਨੇ ਦੱਸਿਆ ਕਿ ਵਾਧੇ ਦੇ ਕੰਮ ਨਾਲ ਪਾਵਰਕਾਮ ਦੇ ਖਪਤਕਾਰਾਂ ਨੂੰ ਹੁਣ ਓਵਰਲੋਡਿੰਗ ਕਾਰਨ ਬਿਜਲੀ ਕੱਟਾਂ ਤੋਂ ਛੁਟਕਾਰਾ ਮਿਲੇਗਾ | ਵਾਧੇ ਦੇ ਕੰਮ ਦੌਰਾਨ, ਇੰਜੀਨੀਅਰ ਦਵਿੰਦਰ ਪਾਲ ਸਿੰਘ, ਐਡੀਸ਼ਨਲ ਐਸ.ਈ., ਇੰਜੀਨੀਅਰ ਨੀਰਜ ਪਿਪਲਾਨੀ, ਐਸ.ਐਸ.ਈ., ਇੰਜੀਨੀਅਰ ਸੁਖਰਾਜ ਸਿੰਘ ਐਸ.ਡੀ.ਓ ਤੇ ਹੋਰ ਅਧਿਕਾਰੀ ਸਬਸਟੇਸ਼ਨ ਮੌਜੂਦ ਸਨ |