ਜਲੰਧਰ, 18 ਜੂਨ (ਡਾ.ਜਤਿੰਦਰ ਸਾਬੀ)- ਸਥਾਨਕ ਸੇਂਟ ਸੋਲਜ਼ਰ ਕੈਂਪਸ ਦੇ ਖੇਡ ਮੈਦਾਨ 'ਚ ਕਰਵਾਏ ਜਾ ਰਹੇ ਅੰਡਰ 19 ਸਾਲ ਲੜਕੀਆਂ ਦੇ ਅੰਤਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ 'ਚੋਂ ਅੱਜ ਖੇਡੇ ਗਏ ਮੈਚ 'ਚੋਂ ਜਲੰਧਰ ਦੀਆਂ ਲੜਕੀਆਂ ਨੇ ਗੁਰਦਾਸਪੁਰ ਦੀ ਟੀਮ ਨੂੰ 289 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ | ਜਲੰਧਰ ਦੀ ਟੀਮ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 8 ਵਿਕਟਾਂ ਗੁਆ ਕੇ 312 ਦੌੜਾਂ ਬਣਾਈਆਂ ਤੇ ਟੀਮ ਵਲੋਂ ਰਸ਼ਮੀ ਸਿੰਘ ਨੇ 110 ਦੌੜਾਂ ਦੀ ਪਾਰੀ ਖੇਡੀ ਤੇ ਉਸ ਨਾਲ ਨਵਰੀਤ ਨੇ 44 ਦੌੜਾਂ , ਮਲਿਕਾ ਨੇ 40 ਦੌੜਾਂ ਦਾ ਯੋਗਦਾਨ ਪਾਇਆ | ਇਸ ਦੇ ਜਬਾਬ ਵਿੱਚ ਗੁਰਦਾਸਪੁਰ ਦੀ ਟੀਮ ਮਹਿਜ਼ 23 ਦੌੜਾਂ 'ਤੇ ਹੀ ਆਲ ਆਊਟ ਹੋ ਗਈ | ਜਲੰਧਰ ਵਲੋਂ ਗੁਰਮਹਿਕ ਕੌਰ ਤੇ ਘਾਤਕ ਗੇਂਦਬਾਜੀ ਕਰਦੇ ਹੋਏ 7 ਵਿਕਟਾਂ ਹਾਸਲ ਕੀਤੀਆਂ ਤੇ ਮੋਹਨੀ ਰਾਣਾ ਨੇ 2 ਵਿਕਟਾਂ ਲਈਆਂ | ਇਸ ਮੌਕੇ 'ਤੇ ਜੇਤੂ ਟੀਮ ਦੀਆਂ ਖਿਡਾਰਨਾਂ ਨੂੰ ਜੇ.ਡੀ.ਸੀ.ਏ ਦੇ ਸਕੱਤਰ ਅਰਮਿੰਦਰ ਸਿੰਘ, ਸੰਯੁਕਤ ਸਕੱਤਰ ਸੰਜੀਵ ਅੰਗਰੀਸ਼, ਕੋਚ ਆਸ਼ੂਤੋਸ਼ ਸ਼ਰਮਾਂ, ਸਹਾਇਕ ਕੋਚ ਸ਼ਰਨਦੀਪ ਕੌਰ ਨੇ ਵਧਾਈ ਦਿੱਤੀ ਤੇ ਅਗਲੇ ਮੈਚਾਂ 'ਚ ਜਿੱਤ ਲਈ ਅਸ਼ੀਰਵਾਦ ਵੀ ਦਿੱਤਾ |