ਸ਼ਾਹਕੋਟ, 18 ਜੂਨ (ਬਾਂਸਲ)- ਅਮਰ ਨਾਥ ਗੁਫਾ 'ਤੇ ਲੱਗਣ ਵਾਲੇ 35ਵੇਂ ਭੰਡਾਰੇ ਲਈ ਕਿ੍ਸ਼ਨ ਲਾਲ ਗਾਬਾ ਦੀ ਅਗਵਾਈ ਵਿਚ ਸ਼ਾਹਕੋਟ ਦੀ ਸੰਗਤ ਚਾਰ ਟਰੱਕ ਰਾਸ਼ਨ ਦੇ ਲੈ ਕੇ ਰਵਾਨਾ ਹੋਈ | ਦੱਸਣਯੋਗ ਹੈ ਕਿ ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਮੀਤ ਪ੍ਰਧਾਨ ਸਵ. ਚਰਨ ਦਾਸ ਗਾਬਾ ਵਲੋਂ ਸ਼ੁਰੂ ਕੀਤੀ ਗਈ ਭੰਡਾਰੇ ਦੀ ਸੇਵਾ ਨੂੰ ਹੁਣ ਕਿ੍ਸ਼ਨ ਲਾਲ ਗਾਬਾ ਸੰਗਤਾਂ ਦੇ ਸਹਿਯੋਗ ਨਾਲ ਨਿਭਾਅ ਰਹੇ ਹਨ | ਇਸ ਮੌਕੇ ਪੰਡਿਤ ਵਲੋਂ ਪੂਜਾ ਅਰਚਨਾ ਕਰਨ ਤੋਂ ਬਾਅਦ ਟਰੱਕਾਂ ਨੂੰ ਰਵਾਨਾ ਕੀਤਾ ਗਿਆ | ਇਸ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਮੰਡੀ ਕਮੇਟੀ ਦੇ ਪ੍ਰਧਾਨ ਪਵਨ ਅਗਰਵਾਲ, ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਪਵਨ ਪੁਰੀ, ਮੰਡੀ ਕਮੇਟੀ ਦੇ ਸਾਬਕਾ ਵਾਈਸ ਚੇਅਰਮੈਨ ਯਸ਼ਪਾਲ ਗੁਪਤਾ, ਕਪਿਲ ਗੁਪਤਾ, ਗੁਰਨਾਮ ਸਿੰਘ ਚੱਠਾ, ਸੋਨੀ ਅਰੋੜਾ, ਸੰਦੀਪ ਪੁਰੀ, ਨਿਤਨ ਸ਼ਰਮਾ, ਅਸ਼ੋਕ ਬੱਠਲਾ, ਕਪਿਲ ਅਰੋੜਾ, ਕਮਲ ਸ਼ਰਮਾ, ਨਰਿੰਦਰ ਜੈਨ, ਹਿੰਮਤ ਕੁਮਾਰ, ਮਾਸਟਰ ਰਮਨ ਗੁਪਤਾ, ਟਿੰਪੀ ਕੁਮਰਾ, ਸੋਨੂੰ ਮਿੱਤਲ, ਰਾਜੇਸ਼ ਲਸੂੜੀ, ਦੀਪਕ ਕੁਮਾਰ, ਰਾਕੇਸ਼ ਖੈਹਿਰਾ, ਅਮਿਤ ਵਡੈਹਰਾ, ਸ਼ਤੀਸ਼ ਅੋਰੜਾ, ਰਾਜ਼ੇਸ਼ ਗੁਪਤਾ, ਹਰਪਾਲ ਮੈਸਨ, ਬੀਪੀਈਓ ਰਕੇਸ਼ ਚੰਦ, ਹਰੀਸ਼ ਅਰੋੜਾ, ਗੌਤਮ ਅਗਰਵਾਲ, ਲਸ਼ਮਣ ਸੋਬਤੀ, ਸ਼ਾਮ ਸੁੰਦਰ ਅਗਰਵਾਲ, ਕਮਲੇਸ਼ ਮਿੱਤਲ, ਤਰਲੋਕ ਸਿੰਘ ਰੂਪਰਾ, ਜੀਵਨ ਗੁਪਤਾ, ਪਵਨ ਜੁਨੇਜਾ ਆਦਿ ਹਾਜ਼ਰ ਸਨ |