28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਬਿਜਲੀ ਦੀਆਂ ਤਾਰਾਂ ਦੇ ਨੰਗੇ ਜੋੜ ਤੇ ਰਸਤੇ ਵੱਲ ਝੁਕੀਆਂ ਤਾਰਾਂ ਹਾਦਸੇ ਨੂੰ ਦੇ ਰਹੀਆਂ ਸੱਦਾ <br/>

ਅਜੀਤ ਡੈਸਕ 19-06-2025
ਨਕੋਦਰ, 18 ਜੂਨ (ਤਿਲਕ ਰਾਜ ਸ਼ਰਮਾ)- ਸ੍ਰੀ ਜਗਨਨਾਥ ਮੰਦਰ ਦੇ ਸਾਹਮਣੇ ਮੁਹੱਲਾ ਜੈਨ ਨੂੰ ਜਾਂਦੇ ਰਸਤੇ 'ਤੇ ਪੀ.ਐੱਸ.ਪੀ.ਸੀ.ਐੱਲ. ਵਿਭਾਗ ਵਲੋਂ ਲਾਏ ਬਿਜਲੀ ਮੀਟਰ ਵਾਲੇ ਵੱਡੇ ਬਾਕਸ ਨੂੰ ਬਿਜਲੀ ਦੇ ਖੰਭੇ ਤੋਂ ਜਾਂਦੀਆਂ ਤਾਰਾਂ ਦੇ ਨੰਗੇ ਜੋੜ ਤੇ ਸੜਕ ਵੱਲ ਝੁਕੀਆਂ ਤਾਰਾਂ ਹਾਦਸੇ ਨੂੰ ਸੱਦਾ ਰਹੀਆਂ ਹਨ | ਇਸ ਰਸਤੇ ਤੋਂ ਲੰਘਣ ਵਾਲੇ ਵਾਹਨਾਂ ਨੂੰ ਪ੍ਰੇਸ਼ਾਨੀਆਂ ਝੱਲ ਕੇੇ ਬਚ ਕੇ ਲੰਘਣਾ ਪੈ ਰਿਹਾ ਹੈ | ਕਿਸੇ ਵੇਲੇ ਵੀ ਕੋਈ ਵਾਹਨ ਇਨ੍ਹਾਂ ਤਾਰਾਂ ਦੀ ਲਪੇਟ 'ਚ ਆ ਸਕਦਾ ਹੈ | ਇਹ ਰਸਤਾ ਸ਼ਹਿਰ ਦੇ ਅੰਦਰੂਨੀ ਕਈ ਮੁਹੱਲਿਆਂ ਨੂੰ ਜੋੜਦਾ ਹੈ, ਜਿਸ ਨਾਲ ਇਸ ਰਸਤੇ 'ਤੇ ਸਾਰਾ ਦਿਨ ਆਵਾਜਾਈ ਰਹਿੰਦੀ ਹੈ ਪਰ ਇਹ ਰਸਤੇ ਵੱਲ ਝੁਕੀਆਂ ਤਾਰਾਂ ਤੇ ਨੰਗੇ ਜੋੜ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹਨ | ਨਕੋਦਰ ਏਕਤਾ ਮੰਚ ਦੇ ਸੀਨੀਅਰ ਮੈਂਬਰ ਮੁਨੀਸ਼ ਧੀਰ, ਨਵੀਨ ਜੈਨ, ਸੁਮਿਤ ਛਾਬਰਾ, ਵਿਵੇਕ ਧੀਰ, ਜਸਪ੍ਰੀਤ ਸਿੰਘ, ਕਰਮਜੀਤ ਸਿੰਘ ਨੇ ਪੀ.ਐੱਸ.ਪੀ.ਸੀ.ਐੱਲ. ਬਿਜਲੀ ਵਿਭਾਗ ਦੇ ਸੰਬੰਧਿਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਬਿਜਲੀ ਦੀਆਂ ਤਾਰਾਂ ਨੂੰ ਸੁਚੱਜੇ ਢੰਗ ਨਾਲ ਲਗਾਇਆ ਜਾਵੇ ਤੇ ਇਨ੍ਹਾਂ ਤਾਰਾਂ ਨੂੰ ਨੰਗੇ ਜੋੜ ਰਹਿਤ ਕੀਤਾ ਜਾਵੇ |

ਪਿਛਲੀ ਖ਼ਬਰ ਸਟੇਟ ਐਵਾਰਡੀ ਪਿ੍ੰਸੀਪਲ ਅਸ਼ੋਕ ਬਸਰਾ ਦਾ ਸਨਮਾਨ <br/> ਅਗਲੀ ਖ਼ਬਰ 35ਵੇਂ ਭੰਡਾਰੇ ਲਈ ਸ਼ਾਹਕੋਟ ਤੋਂ ਰਾਸ਼ਨ ਦੇ ਚਾਰ ਟਰੱਕ ਅਮਰਨਾਥ ਗੁਫ਼ਾ ਲਈ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।