28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਢਾਡੀ ਮੇਜਰ ਸਿੰਘ ਬਾਜਵਾ ਕੈਨੇਡਾ ਫੇਰੀ ਤੋਂ ਵਤਨ ਪਰਤੇ

ਅਜੀਤ ਡੈਸਕ 19-06-2025
ਸ਼ਾਹਕੋਟ, 18 ਜੂਨ (ਸੁਖਦੀਪ ਸਿੰਘ)- ਸਿੱਖ ਕੌਮ ਦੇ ਪ੍ਰਸਿੱਧ ਢਾਡੀ ਗਿਆਨੀ ਮੇਜਰ ਸਿੰਘ ਬਾਜਵਾ ਜੋ ਪਿਛਲੇ ਕੁੱਝ ਸਮੇਂ ਤੋਂ ਸਿੱਖੀ ਦੇ ਪ੍ਰਚਾਰ ਲਈ ਕੈਨੇਡਾ ਗਏ ਸਨ, ਉਹ ਵਾਪਸ ਪੰਜਾਬ ਪਰਤ ਆਏ ਹਨ | ਗਿਆਨੀ ਮੇਜਰ ਸਿੰਘ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੇ ਕੈਨੇਡਾ ਦੇ ਗੁਰੂ ਘਰਾਂ ਜਿਨ੍ਹਾਂ 'ਚ ਗੁਰੂ ਨਾਨਕ ਸਿੱਖ ਗੁਰਦੁਆਰਾ ਡੈਲਟਾ, ਦਸਮੇਸ਼ ਦਰਬਾਰ ਸਰੀ ਨਗਰ ਕੀਰਤਨ, ਗੁਰਦੁਆਰਾ ਦਸਮੇਸ਼ ਕਲਚਰ ਕੈਲਗਿਰੀ, ਲੌਇਡ ਮਿਨਸਟਰ, ਗੁਰਦੁਆਰਾ ਸ਼ਹੀਦਾਂ ਸਸਕਾਟੂਨ, ਸਕੈਚਵਿਨ ਵਿਖੇ ਹਾਜ਼ਰੀ ਭਰੀ | ਉਨ੍ਹਾਂ ਨੂੰ ਵੱਖ-ਵੱਖ ਪ੍ਰਬੰਧਕ ਕਮੇਟੀਆਂ ਵਲੋਂ ਸਨਮਾਨਿਤ ਵੀ ਕੀਤਾ ਗਿਆ | ਉਨ੍ਹਾਂ ਸਮੁੱਚੇ ਰੂਪ 'ਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਸੰਜੀਵ ਅਰੋੜਾ ਵੱਡੀ ਲੀਡ ਨਾਲ ਜਿੱਤਣਗੇ-ਦੀਪਕ ਸੂਦ <br/> ਅਗਲੀ ਖ਼ਬਰ ਸਟੇਟ ਐਵਾਰਡੀ ਪਿ੍ੰਸੀਪਲ ਅਸ਼ੋਕ ਬਸਰਾ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।