ਲੋਹੀਆਂ ਖਾਸ, 18 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਲੋਹੀਆਂ ਖ਼ਾਸ, ਗੁ: ਸਿੱਖ ਸੈਂਟਰ ਆਫ਼ ਸਿਆਟਲ ਤੇ ਸੋਚ ਸੈਂਟਰ ਸਿਆਟਲ ਅਮਰੀਕਾ ਵਲੋਂ 'ਮਿਸ਼ਨ ਆਤਮ ਨਿਰਭਰਤਾ' ਤਹਿਤ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਭੇਟ ਕਰਨ ਦਾ ਉਪਰਾਲਾ ਜਾਰੀ ਹੈ | ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਸੇਵਾਦਾਰ ਸਤਿੰਦਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਪਿੰਡ ਫ਼ਰੀਦ ਸਰਾਏ ਦੀ ਰਹਿਣ ਵਾਲੀ ਬੀਬੀ ਕੁਲਵਿੰਦਰ ਕੌਰ ਦਾ ਪਤੀ ਰਾਜਵਿੰਦਰ ਪ੍ਰਦੇਸ ਵਿੱਚ ਚੂਲ੍ਹੇ 'ਤੇ ਸੱਟ ਲੱਗਣ ਉਪਰੰਤ ਕੰਮ ਕਾਜ ਕਰਨ ਤੋਂ ਅਸਮਰਥ ਹੋ ਗਿਆ ਸੀ | ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਸਤਿੰਦਰ ਸਿੰਘ ਖ਼ਾਲਸਾ, ਮਾਸਟਰ ਪਰਮਿੰਦਰ ਸਿੰਘ, ਸੁਖਜੀਤ ਸਿੰਘ ਸੋਢੀ, ਪ੍ਰਦੀਪ ਕੁਮਾਰ ਵਰਮਾਂ, ਮੀਡੀਆ ਦੇ ਨੁਮਾਇੰਦੇ ਸੁਭਾਸ਼ ਸੱਦੀ ਤੇ ਹਰਜਿੰਦਰ ਸਿੰਘ ਬੱਬੂ ਆਦਿ ਹਾਜ਼ਰ ਸਨ |