17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਨਿਤਿਨ ਕੋਹਲੀ ਵਲੋਂ ਕੇਂਦਰੀ ਹਲਕੇ ਦੇ ਵਿਕਾਸ ਕੰਮਾਂ 'ਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ

ਅਜੀਤ ਡੈਸਕ 21-06-2025
ਜਲੰਧਰ, 20 ਜੂਨ (ਸ਼ਿਵ)-ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕੇ ਇੰਚਾਰਜ ਨਿਤਿਨ ਕੋਹਲੀ ਦੀ ਅਗਵਾਈ ਹੇਠ ਨਗਰ ਨਿਗਮ ਦਫ਼ਤਰ ਵਿਚ ਹੋਈ ਮੀਟਿੰਗ ਵਿਚ ਮੇਅਰ ਵਨੀਤ ਧੀਰ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ, ਨਿਗਮ ਕਮਿਸ਼ਨਰ ਗÏਤਮ ਜੈਨ, ਹੋਰ ਅਧਿਕਾਰੀ, ਆਪ ਆਗੂ, ਕੌਂਸਲਰ , ਵਾਰਡ ਇੰਚਾਰਜ ਅਤੇ ਬਲਾਕ ਪ੍ਰਧਾਨ ਸ਼ਾਮਲ ਹੋਏ¢ ਮੀਟਿੰਗ ਦÏਰਾਨ ਵੱਖ-ਵੱਖ ਵਾਰਡਾਂ ਦੀਆਂ ਮੁੱਖ ਸਮੱਸਿਆਵਾਂ ਜਿਵੇਂ ਕਿ ਸਫ਼ਾਈ ਪ੍ਰਬੰਧ, ਸੜਕਾਂ ਦੀ ਮੁਰੰਮਤ, ਪਾਣੀ ਦੀ ਸਪਲਾਈ, ਸਟਰੀਟ ਲਾਈਟਿੰਗ ਆਦਿ ਉੱਤੇ ਚਰਚਾ ਹੋਈ¢ ਕਮਿਸ਼ਨਰ ਗÏਤਮ ਜੈਨ ਵਲੋਂ ਸਾਰੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਕਿ ਸਾਰੇ ਲੰਬਿਤ ਤੁਰੰਤ ਸ਼ੁਰੂ ਕਰਕੇ ਸਮੇਂ ਸਿਰ ਮੁਕੰਮਲ ਕਰਵਾਏ ਜਾਣ | ਮੇਅਰ ਵਨੀਤ ਧੀਰ ਨੇ ਨਿਰਮਾਣ ਕਾਰਜਾਂ, ਰਿਪੇਅਰ ਅਤੇ ਸਾਂਭ ਸੰਭਾਲ ਦੇ ਕਾਰਜਾਂ ਨੂੰ ਤੇਜ਼ੀ ਨਾਲ ਹੱਲ ਕਰਨ ਦੀ ਹਦਾਇਤ ਦਿੱਤੀ¢ ਨਿਤਿਨ ਕੋਹਲੀ ਨੇ ਭਰੋਸਾ ਦਿੱਤਾ ਗਿਆ ਕਿ ਲੋਕ ਭਲਾਈ ਨਾਲ ਸੰਬੰਧਿਤ ਮਸਲੇ ਹੁਣ ਤੇਜ਼ੀ ਨਾਲ ਤੇ ਸਿੱਧੀ ਕਾਰਵਾਈ ਰਾਹੀਂ ਹੱਲ ਹੋਣਗੇ¢ ਇਸ ਮੌਕੇ ਧੀਰਜ ਸੇਠ, ਤਰੁਨ, ਗਗਨਦੀਪ ਸਿੰਘ, ਪਰਵੀਨ ਪਹਿਲਵਾਨ, ਬਲਬੀਰ ਸਿੰਘ ਟੁੱਟ, ਹੈਪੀ ਵੜਿੰਗ, ਤਰਨਦੀਪ ਸਨੀ, ਮਨਮੋਹਨ ਰਾਜੂ, ਲਵ ਰੌਬਿਨ, ਗੰਗਾ ਦੇਵੀ, ਕਾਰਤਿਕ ਸਹੋਤਾ, ਸੋਨੰੂ ਚੱਡਾ, ਅਜੇ ਚੋਪੜਾ, ਵਿਜੇ ਵਾਸਨ, ਨਿਖਿਲ ਅਰੋੜਾ, ਗੁਰਪ੍ਰੀਤ ਕÏਰ, ਜਤਿਨ ਗੁਲ੍ਹਾਟੀ, ਮਨੀਸ਼ ਸ਼ਰਮਾ, ਅਸ਼ੋਕ ਸਭਰਵਾਲ, ਮਨਜੀਤ ਰਾਵਤ, ਹਰਸ਼ ਕੁਮਾਰ ਅਤੇ ਰਾਜੀਵ ਗਿੱਲ ਹਾਜਰ ਸਨ |
ਪਿਛਲੀ ਖ਼ਬਰ ਰਿੰਕੂ ਹਜ਼ਰਤ ਮੀਆਂ ਸਨੇਤ ਵਲੀ ਸਈਦ ਸਾਹਿਬ ਦੇ ਸਾਲਾਨਾ ਮੇਲੇ 'ਚ ਸ਼ਾਮਿਲ ਹੋਏ <br/> ਅਗਲੀ ਖ਼ਬਰ ਜਲੰਧਰ ਬੱਸ ਅੱਡੇ 'ਤੇ ਪੱਖੇ ਹੋਣ ਦੇ ਬਾਵਜੂਦ ਯਾਤਰੀ ਸਖ਼ਤ ਗਰਮੀ 'ਚ ਬੈਠਣ ਲਈ ਮਜਬੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।