07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਹਰਕੀਤ ਨਿੱਝਰ ਕਿਸਾਨ ਵਿੰਗ ਦੇ ਹਲਕਾ ਕੋਆਰਡੀਨੇਟਰ ਨਿਯੁਕਤ

ਅਜੀਤ ਡੈਸਕ 01-09-2025
ਆਦਮਪੁਰ, 31 ਅਗਸਤ (ਹਰਪ੍ਰੀਤ ਸਿੰਘ)- ਹਰਕੀਤ ਸਿੰਘ ਨਿੱਝਰ ਭੇਲਾਂ ਦੀਆਂ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਵੱਲੋਂ ਉਸ ਨੂੰ ਹਲਕਾ ਕੋਆਰਡੀਨੇਟਰ ਕਿਸਾਨ ਵਿੰਗ ਨਿਯੁਕਤ ਕੀਤਾ ਗਿਆ ਹੈ | ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਨਵ-ਨਿਯੁਕਤ ਕੁਆਰਡੀਨੇਟਰ ਹਰਕੀਤ ਸਿੰਘ ਦਾ ਸਨਮਾਨ ਕਰਦਿਆਂ ਦੱਸਿਆ ਕਿ ਪਾਰਟੀ ਨੂੰ ਹਰਕੀਤ ਸਿੰਘ ਭੇਲਾਂ ਵਰਗੇ ਪਾਰਟੀ ਪ੍ਰਤੀ ਵਫ਼ਾਦਾਰ ਪੜ੍ਹੇ ਲਿਖੇ ਨੌਜਵਾਨਾਂ ਦੀ ਲੋੜ ਹੈ | ਹਰਕੀਤ ਸਿੰਘ ਵੱਲੋਂ ਜਿੱਥੇ ਹਾਈਕਮਾਨ ਦਾ ਧੰਨਵਾਦ ਕੀਤਾ ਗਿਆ ਉੱਥੇ ਹੀ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦਾ ਤਹਿ-ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਚਰਨਜੀਤ ਸਿੰਘ ਸ਼ੇਰੀ ਸਾਬਕਾ ਕੌਂਸਲਰ, ਯੋਗੀ ਗਾਂਧੀ, ਦੀਪਾ ਆਦਮਪੁਰੀਆ, ਰਾਜਾ ਡਰੋਲੀ, ਪਰਮਿੰਦਰ ਸਿੰਘ ਖੁਰਦਪੁਰ, ਅਮਨਦੀਪ ਮਾਹੀ, ਮਨਜੋਤ ਸਿੰਘ ਨਿੱਝਰ, ਗੁਰਕੀਰਤ ਸਿੰਘ ਸਾਰੋਬਾਰ ਹਾਜ਼ਰ ਹੋਏ |
ਪਿਛਲੀ ਖ਼ਬਰ ਜਨਤਾ ਕਾਲਜ ਕਰਤਾਰਪੁਰ 'ਚ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਫ਼ੌਜ ਨੇ ਪਿੰਡ 'ਚ ਫਸੇ ਨਵਜੰਮੇ ਬੱਚੇ ਤੇ ਉਸਦੀ ਮਾਂ ਨੂੰ ਬਚਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।