07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਹਲਕਾ ਇੰਚਾਰਜ ਪਿੰਦਰ ਪੰਡੋਰੀ ਤੇ ਸ਼ਾਹਕੋਟ ਦੇ ਡੀ.ਐੱਸ.ਪੀ. ਬਰਾੜ ਵਲੋਂ ਬੰਨ੍ਹਾਂ ਦਾ ਦੌਰਾ

ਅਜੀਤ ਡੈਸਕ 01-09-2025
ਲੋਹੀਆਂ ਖਾਸ, 31 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਸ਼ਾਹਕੋਟ ਆਪ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਸ਼ਾਹਕੋਟ ਦੇ ਡੀ.ਐੱਸ.ਪੀ. ਉਂਕਾਰ ਸਿੰਘ ਬਰਾੜ ਅਤੇ ਲੋਹੀਆਂ ਦੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਵੱਲੋਂ ਅੱਜ ਸਤਲੁਜ ਦਰਿਆ ਦੇ ਬੰਨ੍ਹਾਂ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਉਨ੍ਹਾਂ ਲੋਹੀਆਂ ਬਲਾਕ ਦੇ ਪਿੰਡ ਫਤਿਹਪੁਰ ਭਗਵਾਂ ਤੇ ਸੁਮੈਲਪੁਰ ਨੇੜੇ ਪੈਂਦੇ ਸਤਲੁਜ ਦਰਿਆ ਦੇ ਅੰਦਰ ਬਣੀਆਂ ਰਹਾਇਸ਼ਾਂ ਵਾਲੇ ਤੇ ਕੰਢੇ 'ਤੇ ਰਹਿਣ ਵਾਲੇ 25 ਪ੍ਰਭਾਵਿਤ ਲੋਕਾਂ ਨੂੰ ਰਾਸ਼ਨ, ਤਰਪਾਲਾਂ ਤੇ ਪਸ਼ੂਆਂ ਵਾਸਤੇ ਚਾਰੇ ਦੀ ਵੰਡ ਵੀ ਕੀਤੀ ਗਈ | ਡੀ.ਐੱਸ.ਪੀ. ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ 'ਤੇ ਲੋਕਲ ਪੁਲਿਸ ਵੱਲੋਂ ਪਬਲਿਕ ਦੇ ਸਹਿਯੋਗ ਲਈ 24 ਘੰਟੇ ਲਈ ਇਲਾਕਾ ਪੁਲਿਸ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਹਨ ਜੋ ਹਰ ਸਮੇਂ ਹੜ੍ਹਾਂ ਦੀ ਸਥਿਤੀ ਸਮੇਂ ਨਜ਼ਰ ਬਣਾਈ ਰੱਖਣਗੀਆਂ ਤੇ ਨਾਲ-ਨਾਲ ਹੀ ਆਪਣੇ ਨਿੱਜੀ/ਸਰਕਾਰੀ ਮੋਬਾਈਲ ਨੰਬਰ ਸਮੇਤ ਹੈਲਪਲਾਈਨ ਨੰਬਰ 112 ਆਦਿ ਪਬਲਿਕ ਨਾਲ ਸ਼ੇਅਰ ਕੀਤੇ ਗਏ ਹਨ | ਇਸ ਮੌਕੇ ਲੋਹੀਆਂ ਮਾਰਕੀਟ ਕਮੇਟੀ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ, ਹਲਕਾ ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ, ਜਰਨੈਲ ਸਿੰਘ ਖਾਲੇਵਾਲ, ਡਾ. ਹਰਜੀਤ ਸਿੰਘ ਭੰਗੂ, ਚਰਨਜੀਤ ਸਿੰਘ ਲੋਹੀਆਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਾਹਕੋਟ ਦੇ ਪਿੰਡ ਥੰਮੂਵਾਲ 'ਚ ਨੋਚ ਨੂੰ ਲੱਗੀ ਢਾਅ, ਮੌਕੇ 'ਤੇ ਐਸ.ਡੀ.ਐਮ. ਸਮੇਤ ਕਈ ਅਧਿਕਾਰੀ ਪੁੱਜੇ ਅਗਲੀ ਖ਼ਬਰ ਗੁਰਮਤਿ ਸਿਖਲਾਈ ਕੈਂਪ 'ਚੋਂ ਰਹੇ ਜੇਤੂ ਬੱਚਿਆਂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।