07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸ਼ਾਹਕੋਟ ਦੇ ਪਿੰਡ ਥੰਮੂਵਾਲ 'ਚ ਨੋਚ ਨੂੰ ਲੱਗੀ ਢਾਅ, ਮੌਕੇ 'ਤੇ ਐਸ.ਡੀ.ਐਮ. ਸਮੇਤ ਕਈ ਅਧਿਕਾਰੀ ਪੁੱਜੇ

ਅਜੀਤ ਡੈਸਕ 01-09-2025
ਸ਼ਾਹਕੋਟ, 31 ਅਗਸਤ (ਸੁਖਦੀਪ ਸਿੰਘ, ਨਗਿੰਦਰ ਸਿੰਘ ਬਾਂਸਲ)- ਸਤਲੁਜ ਦਰਿਆ 'ਚ ਭਾਖੜਾ ਡੈਮ ਤੋਂ ਲਗਾਤਾਰ ਪਾਣੀ ਛੱਡੇ ਜਾਣ ਕਾਰਨ ਸ਼ਾਹਕੋਟ ਦੇ ਨਜ਼ਦੀਕ ਪਿੰਡ ਥੰਮੂਵਾਲ ਵਿਖੇ ਦਰਿਆ ਵਿਚ ਨੋਚ 97 ਨੂੰ ਢਾਹ ਲੱਗਣ ਤੋਂ ਬਾਅਦ ਐਸ.ਡੀ.ਐਮ. ਸ਼ੁਭੀ ਆਂਗਰਾ ਨੇ ਤੁਰੰਤ ਬੰਨ੍ਹ ਦਾ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਨਾਲ ਤਹਿਸੀਲਦਾਰ ਸ਼ਾਹਕੋਟ ਜਸਪਾਲ ਸਿੰਘ ਬਾਜਵਾ, ਕਾਨੂੰਗੋ ਤੇ ਸੰਬੰਧਤ ਪਟਵਾਰੀ ਵੀ ਹਾਜ਼ਰ ਸਨ | ਐਸ.ਡੀ.ਆਂਗਰਾ ਨੇ ਦੱਸਿਆ ਕਿ ਦਰਿਆ 'ਚ ਪਾਣੀ ਦਾ ਪੱਧਰ ਵਧਣ-ਘਟਨ ਕਾਰਨ ਅਚਾਨਕ ਪਿੰਡ ਥੰਮੂਵਾਲ ਵਿਖੇ ਨੋਚ 97 ਨੂੰ ਢਾਹ ਲੱਗੀ ਹੈ | ਇਸ ਲਈ ਸੰਬੰਧਤ ਵਿਭਾਗ ਨੂੰ ਤੁਰੰਤ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ | ਇਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ |
ਪਿਛਲੀ ਖ਼ਬਰ ਇੰਚਾਰਜ ਰਾਣਾ ਹਰਦੀਪ ਸਿੰਘ ਵਲੋਂ ਦੁੱਖ ਸਾਂਝਾ ਅਗਲੀ ਖ਼ਬਰ ਹਲਕਾ ਇੰਚਾਰਜ ਪਿੰਦਰ ਪੰਡੋਰੀ ਤੇ ਸ਼ਾਹਕੋਟ ਦੇ ਡੀ.ਐੱਸ.ਪੀ. ਬਰਾੜ ਵਲੋਂ ਬੰਨ੍ਹਾਂ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।