15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਕੈਂਟਰ ਗੱਡੀ ਅੱਗ ਲੱਗਣ ਉਪਰੰਤ ਸੜ ਕੇ ਹੋਈ ਸੁਆਹ <br/>

ਅਜੀਤ ਡੈਸਕ 21-09-2025
ਗੁਰਾਇਆ, 20 ਸਤੰਬਰ (ਚਰਨਜੀਤ ਸਿੰਘ ਦੁਸਾਂਝ)-ਗੁਰਾਇਆ ਅਤੇ ਫਿਲੌਰ ਵਿਚਕਾਰ ਸ਼੍ਰੀ ਹਨੂੰਮੱਤ ਆਈ.ਐਮ.ਟੀ ਦੁਸਾਂਝ ਖੁਰਦ ਕੋਲ ਇੱਕ ਬ੍ਰੈੱਡ ਕੰਪਨੀ ਨਾਲ ਸਬੰਧਿਤ ਕੈਂਟਰ ਗੱਡੀ ਅੱਗ ਲੱਗ ਜਾਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ | ਇਸ ਸਬੰਧੀ ਸੜਕ ਸਰੁੱਖਿਆ ਫੋਰਸ ਦੇ ਡਿਊਟੀ ਅਫ਼ਸਰ ਏ.ਐੱਸ.ਆਈ. ਸਰਬਜੀਤ ਸਿੰਘ ਅਤੇ ਟੀਮ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਤਲਾਹ ਮਿਲੀ ਤਾਂ ਉਹ ਤੁਰੰਤ ਟੀਮ ਸਮੇਤ ਮੌਕੇ 'ਤੇ ਪੁੱਜੇ ਅਤੇ ਫਾਇਰ ਬ੍ਰੀਗੇਡ ਗੱਡੀ ਫਿਲੌਰ ਤੋਂ ਮੰਗਵਾ ਕੇ ਅੱਗ ਨੂੰ ਕਾਬੂ ਕੀਤਾ | ਉਨ੍ਹਾਂ ਦੱਸਿਆ ਕਿ ਇੱਕ ਬਰੈਡ ਵਾਲਾ ਕੈਂਟਰ ਨੰਬਰ ਪੀਬੀ 10 ਸੀ.ਐਨ.4582 ਜੋ ਕਿ ਜਲੰਧਰ ਤੋ ਲੁਧਿਆਣਾ ਸਾਈਡ ਜਾ ਰਿਹਾ ਸੀ, ਡੀਵਾਈਡਰ ਟੱਪ ਕੇ ਸੜਕ ਦੀ ਦੂਸਰੀ ਸਾਈਡ ਚਲਾ ਗਿਆ ਅਤੇ ਉਸ ਰੋਡ ਦੀ ਸਾਈਡ 'ਤੇ ਬਣੀ ਰੇਲਿੰਗ ਪੁੱਟਦੇ ਹੋਏ ਸਰਵਿਸ ਲੇਨ 'ਚ ਜਾ ਕੇ ਘੁੰਮ ਕੇ ਰੋਡ ਦੀ ਸਾਈਡ ਰੇਲਿੰਗ ਨਾਲ ਜਾ ਟਕਰਾਇਆ ਅਤੇ ਟਰੱਕ ਨੂੰ ਅੱਗ ਲੱਗ ਗਈ | ਜਿਸ 'ਚ ਕੋਈ ਵੀ ਜਾਨੀ ਨੁਕਸਾਨ ਨਹੀ ਹੋਇਆ ਕਿਉਕਿ ਟਰੱਕ ਡਰਾਇਵਰ ਸੰਦੀਪ ਕੁਮਾਰ ਪੁੱਤਰ ਅਵਿਨਾਸ਼ ਰਾਮ ਵਾਸੀ ਡੱਲੇਵਾਲ ਜ਼ਿਲਾ ਕਪੂਰਥਲਾ ਮੌਕੇ ਤੋ ਫਰਾਰ ਸੀ | ਐੱਸ.ਐੱਸ.ਐਫ਼. ਟੀਮ ਵਲੋਂ ਕਰੇਨ ਮੰਗਵਾ ਕੇ ਕੈਂਟਰ ਨੂੰ ਰੋਡ ਤੋ ਸਾਈਡ 'ਤੇ ਕਰਕੇ ਸਰਵਿਸ ਲੇਨ ਨੂੰ ਚਾਲੂ ਕਰਵਾਇਆ ਗਿਆ | ਘਟਨਾਂ ਸਬੰਧੀ ਡਿਊਟੀ ਅਫਸਰ ਏ.ਐੱਸ.ਆਈ. ਸੁਰਿੰਦਰ ਮੋਹਣ ਥਾਣਾ ਗੋਰਾਇਆ ਨੂੰ ਸੂਚਿਤ ਕੀਤਾ ਗਿਆ ਜੋ ਕਿ ਮੌਕੇ ਤੇ ਪੁੱਜੇ ਅਤੇ ਐੱਸ ਐੱਸ ਐਫ਼ ਟੀਮ ਵਲੋਂ ਟਰੱਕ ਡਰਾਈਵਰ ਦਾ ਮੋਬਾਇਲ ਫੋਨ, ਪਰਸ ਅਤੇ ਉਸ ਦੇ ਡਾਕੂਮੈਂਟ ਜੋ ਕਿ ਜਿਸ ਜਗ੍ਹਾ ਤੋ ਕੈਂਟਰ ਨੇ ਡੀਵਾਈਡਰ ਟੱਪਿਆ ਸੀ ਉਸ ਜਗ੍ਹਾਂ ਤੋਂ ਬਰਾਮਦ ਹੋਏ ਸਨ, ਡਿਊਟੀ ਅਫਸਰ ਗੁਰਾਇਆ ਦੇ ਹਵਾਲੇ ਕਰ ਦਿੱਤੇ | ਗੁਰਾਇਆ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ |

ਪਿਛਲੀ ਖ਼ਬਰ ਸਿੱਖਿਆ ਵਿਭਾਗ ਅਤੇ ਪ੍ਰਸ਼ਾਸਨ ਵਿਚ ਕੋਈ ਤਾਲਮੇਲ ਨਹੀਂ, ਜਾਣਬੁਝ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਰ ਰਿਹਾ ਪ੍ਰੇਸ਼... ਅਗਲੀ ਖ਼ਬਰ ਸੋਮਰਸੈਟ ਇੰਟਰਨੈਸ਼ਨਲ ਸਕੂਲ 'ਚ ਕੌਣ ਬਣੇਗਾ ਕਰੋੜਪਤੀ 'ਚ 50 ਲੱਖ ਰੁਪਏ ਜਿੱਤਣ ਵਾਲੇ ਵਿਅਕਤੀ ਦਾ ਕੀਤਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।