25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਸਰਕਾਰੀ ਕੰਨਿਆ ਸਕੂਲ ਲਾਡੋਵਾਲੀ ਰੋਡ 'ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 22-09-2025
ਜਲੰਧਰ, 21 ਸਤੰਬਰ (ਡਾ. ਜਤਿੰਦਰ ਸਾਬੀ)-69ਵੀਆਂ ਜ਼ਿਲ੍ਹਾ ਜਲੰਧਰ ਦੀਆਂ ਸਕੂਲੀ ਖੇਡਾਂ 14, 17, 19 ਸਾਲ ਲੜਕੇ ਤੇ ਲੜਕੀਆਂ ਜੋ ਕਿ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਜਲੰਧਰ ਡਾਕਟਰ ਗੁਰਿੰਦਰਜੀਤ ਕÏਰ ਦੀ ਦੇਖ ਰੇਖ ਵਿੱਚ ਹੋਈਆਂ, ਉਸ ਵਿੱਚ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਦੀਆਂ ਖਿਡਾਰਨਾਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਇਹਨਾਂ ਖਿਡਾਰਨਾਂ ਨੂੰ ਸੁਰਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਵੱਲੋਂ ਸਵੇਰੇ ਅਤੇ ਸ਼ਾਮ ਨੂੰ ਸਕੂਲ ਟਾਈਮ ਤੋਂ ਪਹਿਲਾਂ ਅਤੇ ਬਾਅਦ ਵਿੱਚ ਟ੍ਰੇਨਿੰਗ ਦਿੱਤੀ ਗਈ ਹੈ, ਇਨ੍ਹਾਂ ਖਿਡਾਰਨਾਂ ਦੀ ਮਿਹਨਤ ਸਦਕਾ ਸਕੂਲ ਦੀਆਂ ਵਿਦਿਆਰਥਣਾਂ ਨੇ 9 ਗੋਲਡ 1 ਸਿਲਵਰ 2 ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਮ ਰÏਸ਼ਨ ਕੀਤਾ, ਜਿਸ ਵਿੱਚ ਸਾਕਸ਼ੀ, ਪ੍ਰੀਆ, ਕੰਚਨ, ਨਾਜੀਆ, ਜਾਨਵੀ, ਰਾਗਨੀ, ਮਹਿਕ , ਸੁਹਾਣੀ, ਹਰਸ਼ਿਤਾ ਅਤੇ ਖੁਸ਼ੀ ਨੇ ਸੋਨੇ ਤਗਮੇ ਅਤੇ ਸਿਮਰਨ ਨੇ ਚਾਂਦੀ ਦਾ ਅਤੇ ਖੁਸ਼ਦੀਪ ਅਤੇ ਦਿਪਾਜਲੀ ਨੇ ਕਾਂਸੀ ਦਾ ਤਗਮਾਂ ਜਿੱਤ ਕੇ ਸਕੂਲ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਰÏਸ਼ਨ ਕੀਤਾ¢ ਜੇਤੂ ਖਿਡਾਰਨਾਂ ਦਾ ਸਕੂਲ ਪਹੁੰਚਣ 'ਤੇ ਸਕੂਲ ਦੇ ਪਿ੍ੰਸੀਪਲ ਸੁਨੀਤਾ ਸਹੋਤਾ ਰੰਧਾਵਾ ਅਤੇ ਸਮੂਹ ਸਟਾਫ਼ ਨੇ ਨਿੱਘਾ ਸਵਾਗਤ ਕੀਤਾ ਅਤੇ ਖਿਡਾਰਨਾਂ ਨੂੰ ਨੈਸ਼ਨਲ ਪੱਧਰ ਤੇ ਮੈਡਲ ਜਿੱਤਣ ਲਈ ਪ੍ਰੇਰਿਤ ਕੀਤਾ ਇਸ ਮÏਕੇ ਸਕੂਲ ਪਿ੍ੰਸੀਪਲ ਨੇ ਸੁਰਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਅਤੇ ਰਾਜੀਵ ਬਾਲੀ ਨੂੰ ਵਧਾਈ ਦਿੱਤੀ | ਇਸ ਮÏਕੇ ਸਰਬਜੀਤ ਕÏਰ, ਕੁਲਵਿੰਦਰ ਕÏਰ, ਰਮਨਜੀਤ ਕÏਰ,ਵਿਪਨ ਕੁਮਾਰ ਅਤੇ ਸਮੂਹ ਸਟਾਫ ਹਾਜ਼ਰ ਸਨ¢

ਪਿਛਲੀ ਖ਼ਬਰ ਮਾਂ ਦੁਰਗਾ ਦੇ ਨਵਰਾਤਰੇ ਅੱਜ ਤੋਂ ਸ਼ੁਰੂ, ਲੋਕਾਂ ਨੇ ਕੀਤੀ ਖ਼ਰੀਦਦਾਰੀ <br/> ਅਗਲੀ ਖ਼ਬਰ ਜਥੇ: ਜਲਾਲ ਉਸਮਾ ਵਲੋਂ ਹਲਕੇ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਵਿਸ਼ਾਲ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।