25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਕੁਲਵੰਤ ਕਾਲੋਨੀ 'ਚ ਪਾਣੀ ਦੀ ਕਿੱਲਤ ਨੂੰ ਲੈ ਕੇ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 22-09-2025
ਜਲੰਧਰ, 21 ਸਤੰਬਰ (ਸ਼ਿਵ)-ਵਾਰਡ ਨੰਬਰ-38 ਦੇ ਮਿੱਠਾਪੁਰ ਕੁਲਵੰਤ ਕਲੋਨੀ ਵਿਚ ਪਿਛਲੇ 20 ਦਿਨ ਤੋਂ ਪਾਣੀ ਦੀ ਕਿੱਲਤ ਕਰਕੇ ਲੋਕਾਂ ਨੇ ਰੋਸ ਵਜੋਂ ਨਿਗਮ ਦੇ ਖ਼ਿਲਾਫ਼ ਖ਼ਾਲੀ ਬਾਲਟੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ | ਜ਼ਿਕਰਯੋਗ ਹੈ ਕਿ ਨਗਰ ਨਿਗਮ ਵਿਚ ਡਿਪਟੀ ਮੇਅਰ ਮਲਕੀਤ ਸੁਭਾਨਾ ਇਸ ਵਾਰਡ ਤੋਂ ਕੌਂਸਲਰ ਬਣੇ ਹਨ | ਉਨ੍ਹਾਂ ਦੇ ਵਾਰਡ ਵਾਸੀਆਂ ਵੱਲੋਂ ਨਗਰ ਨਿਗਮ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ | ਇਲਾਕਾ ਵਾਸੀਆਂ ਨੇ ਦੱਸਿਆ ਹੈ ਕੀ ਉਂਜ ਪਾਣੀ ਦੀ ਕਿੱਲਤ ਪਿਛਲੇ ਤਿੰਨ ਸਾਲਾਂ ਤੋਂ ਹੈ, ਪਰ ਹੁਣ 20 ਦਿਨ ਤੋਂ ਮੋਟਰ ਖ਼ਰਾਬ ਹੈ, ਉਨ੍ਹਾਂ ਨੂੰ ਪਾਣੀ ਕੁੱਝ ਘਰਾਂ ਵਿਚ ਉੱਥੋਂ ਲੈਣਾ ਪੈਂਦਾ ਹੈ ਜਿੱਥੇ ਕਿ ਸਬਮਰਸੀਬਲ ਲੱਗਾ ਹੈ | ਅੱਜ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਪਾਣੀ ਲੈਣ ਤੋਂ ਰੋਕ ਦਿੱਤਾ ਸੀ ਕਿ ਉਹ ਰੋਜ਼ਾਨਾ ਹੀ ਪਾਣੀ ਭਰਦੇ ਹਨ | ਵੰਦਨਾ ਸੋਨੀ ਨੇ ਦੱਸਿਆ ਹੈ ਕਿ ਕੁਲਵੰਤ ਕਲੋਨੀ ਦੇ ਵਾਸੀ ਇਕੱਠੇ ਹੋ ਗਏ ਸੀ ਜਿਸ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਵੰਦਨਾ ਸੋਨੀ, ਰਮਨ, ਗੀਤਾ, ਰੀਆ, ਰੀਟਾ , ਅਬੀ , ਸੁਰੇਸ਼ ਜੱਸੀ, ਜਤਿੰਦਰ ਰਿੰਕੂ, ਮਿਕੀ ਨੇ ਦੱਸਿਆ ਹੈ ਕਿ ਇਸ ਪਰੇਸ਼ਾਨੀ ਬਾਰੇ ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਨੂੰ ਵੀ ਦੱਸਿਆ ਹੈ | ਦੂਜੇ ਪਾਸੇ ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਨੇ ਫ਼ੋਨ 'ਤੇ ਦੱਸਿਆ ਕੀ ਅੱਜ ਐਤਵਾਰ ਹੋਣ ਕਾਰਨ ਕੱਲ੍ਹ ਸਵੇਰੇ ਮੋਟਰ ਠੀਕ ਕਰ ਦਿੱਤੀ ਜਾਵੇਗੀ | ਨਗਰ ਨਿਗਮ ਜÏਨ ਮਾਡਲ ਟਾਊਨ ਨੂੰ ਟੈਂਕਰਾਂ ਰਾਹੀਂ ਪਾਣੀ ਭੇਜਣ ਲਈ ਕਹਿ ਦਿੱਤਾ ਹੈ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਉਹ ਖ਼ੁਦ ਖੜੇ ਹੋ ਕੇ ਕੱਲ੍ਹ ਲੋਕਾਂ ਦੀ ਸਮੱਸਿਆ ਹੱਲ ਕਰਾਉਣਗੇ | ਉਸ ਤੋਂ ਬਾਅਦ ਹੀ ਕਿਸੇ ਕੰਮ ਤੇ ਜਾਣਗੇ ਕਿਉਂਕਿ ਵਾਰਡ ਉਨ੍ਹਾਂ ਦਾ ਆਪਣਾ ਹੈ | ਲੋਕਾਂ ਨੇ ਹੀ ਇਨ੍ਹਾਂ ਨੂੰ ਚੁਣ ਕੇ ਕÏਾਸਲਰ ਅਤੇ ਡਿਪਟੀ ਮੇਅਰ ਬਣਵਾਇਆ ਹੈ |
ਗੁਲਾਬ ਦੇਵੀ ਰੋਡ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਦੀ ਮੰਗ
ਜਲੰਧਰ-ਬਸਤੀ ਬਾਵਾ ਖੇਲ੍ਹ ਜੋ ਕਿ ਸ਼ਹੀਦ ਬਾਬੂ ਲਾਭ ਸਿੰਘ ਨਗਰ ਗੁਲਾਬ ਦੇਵੀ ਰੋਡ ਨੂੰ ਵੀ ਜਾਂਦਾ ਹੈ | ਇੱਕ ਪਾਸੇ ਮੱਛੀ ਮਾਰਕੀਟ ਹੈ ਦੂਜੇ ਪਾਸੇ ਜੋ ਸੜਕ 'ਤੇ ਖੋਖਿਆਂ ਦਾ ਕਬਜ਼ਾ ਵਧੀ ਜਾ ਰਿਹਾ ਹੈ | ਆਮ ਆਦਮੀ ਪਾਰਟੀ ਸੀਨੀਅਰ ਆਗੂ ਬਲਵੀਰ ਕÏਰ ਨੇ ਦੱਸਿਆ ਹੈ ਜੰਗਲੀ ਭੰਗ ਬੂਟੀ ਹੋਣ ਨਾਲ ਇਕ ਤਰਫ਼ ਤਾਂ ਫੁੱਟਪਾਥ ਪੂਰਾ ਜੰਗਲ ਬਣ ਗਿਆ ਹੈ, ਦੂਜੇ ਪਾਸੇ ਜੰਗਲੀ ਬੂਟੀ ਨਾਲ ਉੱਥੇ ਕਬਜ਼ੇ ਹੋ ਰਹੇ ਹਨ | ਨਗਰ ਨਿਗਮ ਕੋਈ ਧਿਆਨ ਨਹੀਂ ਦੇ ਰਿਹਾ ਹੈ | ਨਗਰ ਨਿਗਮ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਹੈ ਤਹਿ ਬਾਜ਼ਾਰੀ ਬਰਾਂਚ ਨੂੰ ਵੀ ਕਬਜ਼ੇ ਹਟਾਉਣ ਲਈ ਕਾਰਵਾਈ ਕਰਨੀ ਚਾਹੀਦੀ ਹੈ | ਬਲਬੀਰ ਕੌਰ ਨੇ ਦੱਸਿਆ ਕਿ ਨਾਲ ਹੀ ਉੱਥੇ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ ਜਿਨ੍ਹਾਂ ਨੂੰ ਲੰਬ ਸਮੇਂ ਤੱਕ ਸਾਫ਼ ਨਹੀਂ ਕਰਵਾਇਆ ਜਾਂਦਾ ਹੈ |

ਪਿਛਲੀ ਖ਼ਬਰ ਲੜਕੀ ਦਾ ਮੋਬਾਈਲ ਖੋਹ ਕੇ ਫਰਾਰ ਹੋਏ ਐਕਟਿਵਾ ਸਵਾਰ ਲੁਟੇਰੇ <br/> ਅਗਲੀ ਖ਼ਬਰ ਮਾਂ ਦੁਰਗਾ ਦੇ ਨਵਰਾਤਰੇ ਅੱਜ ਤੋਂ ਸ਼ੁਰੂ, ਲੋਕਾਂ ਨੇ ਕੀਤੀ ਖ਼ਰੀਦਦਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।