11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਵਰਲਡ ਕਿੱਕ ਬਾਕਸਿੰਗ ਚੈਂਪੀਅਨਸ਼ਿਪ 'ਚੋਂ ਤਗਮਾ ਜੇਤੂ ਪੰਜਾਬ ਪੁਲਿਸ ਦੀਆਂ ਖਿਡਾਰਨਾਂ ਦਾ ਵਿਸ਼ੇਸ਼ ਸਨਮਾਨ <br/>

ਵਰਲਡ ਕਿੱਕ ਬਾਕਸਿੰਗ ਚੈਂਪੀਅਨਸ਼ਿਪ 'ਚੋਂ ਤਗਮਾ ਜਿੱਤਣ ਵਾਲੀਆਂ ਖਿਡਾਰਨਾਂ ਪਿ੍ਅੰਕਾ ਠਾਕੁਰ ਤੇ ਮਨਪ੍ਰੀਤ ਕੌਰ ਦਾ ਸਨਮਾਨ ਕਰਦੇ ਹੋਏ ਏ.ਡੀ.ਜੀ.ਪੀ. ਐਮ.ਐਫ ਫਾਰੂਕੀ ਨਾਲ ਹਰਕਮਲਪ੍ਰੀਤ ਸਿੰਘ ਖੱਖ ਪੀ.ਪੀ.ਐੱਸ ਤੇ ਗੁਰਕਿਰਪਾਲ ਸਿੰਘ ਵਿਖਾਈ ਦੇ ਰਹੇ ਹਨ | ਤਸਵੀਰ:-ਮੁਨੀਸ਼ <br/> 17-10-2025
ਜਲੰਧਰ, 16 ਅਕਤੂਬਰ (ਡਾ. ਜਤਿੰਦਰ ਸਾਬੀ)-ਪੰਜਾਬ ਪੁਲਿਸ ਦੀਆਂ ਦੋ ਖਿਡਾਰਨਾਂ ਸਿਪਾਹੀ ਪਿ੍ੰਕਾ ਠਾਕੁਰ ਤੇ ਮੁੱਖ ਸਿਪਾਹੀ ਮਨਪ੍ਰੀਤ ਕੌਰ ਨੇ ਵਰਲਡ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਜੋ ਬੀਤੇ ਦਿਨੀ ਉਜਬੇਕਿਸਤਾਨ ਵਿਖੇ ਕਰਵਾਈ ਗਈ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤ ਤੇ ਪੰਜਾਬ ਪੁਲਿਸ ਦਾ ਨਾਮ ਰੌਸ਼ਨ ਕੀਤਾ | ਇਸ ਚੈਂਪੀਅਨਸ਼ਿਪ 'ਚੋ ਪਿ੍ਕਾ ਠਾਕੁਰ ਨੇ +70ਕਿੱਲੋ ਭਾਰ ਵਰਗ 'ਚੋ ਸੋਨ ਤਗਮਾਂ ਹਾਸਲ ਕੀਤਾ ਤੇ ਮੁੱਖ ਸਿਪਾਹੀ ਮਨਪ੍ਰੀਤ ਕੌਰ ਨੇ +70 ਕਿੱਲੋ ਭਾਰ ਵਰਗ 'ਚੋ ਕਾਂਸੀ ਦਾ ਤਗਮਾਂ ਹਾਸਲ ਕੀਤਾ | ਪੰਜਾਬ ਪੁਲਿਸ ਦੀਆਂ ਦੋਨੋ ਜੇਤੂ ਖਿਡਾਰਨਾਂ ਨੂੰ ਪੀ.ਏ.ਪੀ ਹੈੱਡਕੁੁਆਟਰ ਵਿਖੇ ਪੁੱਜਣ 'ਤੇ ਐਮ.ਐਫ ਫਾਰੂਕੀ ਵਧੀਕ ਡਾਇਰੈਕਟਰ ਜਨਰਲ ਆਰਮਡ ਪੀ.ਏ.ਪੀ ਜਲੰਧਰ ਨੇ ਵਰਲਡ ਕਿੱਕ ਬਾਕਸਿੰਗ ਚੈਂਪੀਅਨਸ਼ਿਪ 'ਚੋ ਸ਼ਾਨਦਾਰ ਪ੍ਰਦਰਸ਼ਨ ਕਰਨ ਤੇ ਵਧਾਈ ਦਿੱਤੀ | ਇਸ ਮੌਕੇ ਹਰਕਮਲਪ੍ਰੀਤ ਸਿੰਘ ਖੱਖ ਪੀ.ਪੀ.ਐੱਸ ਸਪੋਰਟਸ ਸਕੱਤਰ ਪੰਜਾਬ ਪੁਲਿਸ ਨੇ ਵੀ ਜੇਤੂ ਖਿਡਾਰਨਾਂ ਨੂੰ ਇਸ ਮਾਣਮੱਤੀ ਪ੍ਰਾਪਤੀ 'ਤੇ ਵਧਾਈ ਦਿੱਤੀ | ਇਸ ਮੌਕੇ ਸਹਾਇਕ ਸਪੋਰਟਸ ਸਕੱਤਰ ਪੰਜਾਬ ਪੁਲਿਸ ਗੁਰਕ੍ਰਿਪਾਲ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਪਿਛਲੀ ਖ਼ਬਰ ਸੇਂਟ ਸੋਲਜਰ ਇਲਾਈਟ ਸਕੂਲ, ਸੁੱਚੀ ਪਿੰਡ, ਮੋਤੀ ਬਾਗ ਤੇ ਲੱਧੇਵਾਲੀ ਨੂੰ ਸੀ.ਆਈ.ਐੱਸ.ਸੀ.ਈ. ਨੇ ਦਿੱਤੀ ਮਾਨਤਾ <br/> ਅਗਲੀ ਖ਼ਬਰ ਸਿਵਲ ਸਰਜਨ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦਾ ਕੀਤਾ ਅਚਨਚੇਤ ਨਿਰੀਖਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।