ਜਲੰਧਰ, 16 ਅਕਤੂਬਰ (ਅ.ਬ)-ਸੇਂਟ ਸੋਲਜਰ ਏਲੀਟ ਸਕੂਲ, ਸੁਚੀ ਪਿੰਡ, ਸਿਲਵਰ ਐਨਕਲੇਵ, ਮੋਤੀ ਬਾਗ, ਲੱਧੇਵਾਲੀ, ਜਲੰਧਰ, ਨੂੰ ਕੋਡ ਨੰਬਰ 242 ਦੇ ਤਹਿਤ ਸੀ.ਆਈ.ਐੱਸ.ਸੀ.ਈ ਮਾਨਤਾ ਪ੍ਰਾਪਤ ਹੋਈ, ਜੋ ਕਿ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਸਕੂਲ ਪਿ੍ੰਸੀਪਲ ਅਨੁਰਾਧਾ ਜੁਨੇਜਾ ਨੇ ਦੱਸਿਆ ਕਿ ਪੂਰੀ ਤਰ੍ਹਾਂ ਏਅਰ-ਕੰਡੀਸ਼ਨਡ ਕੈਂਪਸ ਵਿੱਚ ਅਤਿ-ਆਧੁਨਿਕ ਪ੍ਰਯੋਗਸ਼ਾਲਾਵਾਂ-ਕੰਪਿਊਟਰ, ਵਿਗਿਆਨ ਅਤੇ ਭਾਸ਼ਾ ਪ੍ਰਯੋਗਸ਼ਾਲਾਵਾਂ-ਦੇ ਨਾਲ-ਨਾਲ ਸਿੰਥੈਟਿਕ ਕਿ੍ਕਟ, ਬਾਸਕਟਬਾਲ ਅਤੇ ਟੈਨਿਸ ਕੋਰਟ ਸਮੇਤ ਵੱਖ-ਵੱਖ ਖੇਡ ਸਹੂਲਤਾਂ ਹਨ, ਜੋ ਸੀ.ਆਈ.ਐੱਸ.ਸੀ.ਈ ਵਲੋਂ ਨਿਰਧਾਰਤ ਸਖ਼ਤ ਮਾਪਦੰਡਾਂ ਨੂੰ ਪੂਰਾ ਕਰਦੀਆਂ ਹਨ | ਗਰੁੱਪ ਚੇਅਰਮੈਨ ਅਨਿਲ ਚੋਪੜਾ ਅਤੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਇਸ ਪ੍ਰਾਪਤੀ 'ਤੇ ਸਮਰਪਿਤ ਸਟਾਫ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸ਼ਹਿਰ ਦੇ ਕੁਝ ਚੋਣਵੇਂ ਸਕੂਲਾਂ ਨੂੰ ਹੀ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਅਤੇ ਉਨ੍ਹਾਂ ਦੇ ਬੁਨਿਆਦੀ ਢਾਂਚੇ ਅਤੇ ਗਤੀਵਿਧੀਆਂ ਦੀ ਉੱਤਮਤਾ ਕਾਰਨ ਇਹ ਮਾਨਤਾ ਪ੍ਰਾਪਤ ਹੋਈ ਹੈ | ਇਹ ਮਾਨਤਾ ਵਿਦਿਆਰਥੀਆਂ ਨੂੰ ਇੱਕ ਸਫਲ ਭਵਿੱਖ ਲਈ ਤਿਆਰ ਕਰਨ ਦੇ ਸਾਡੇ ਚੱਲ ਰਹੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ | ਉਨ੍ਹਾਂ ਮਾਪਿਆਂ ਦਾ ਉਨ੍ਹਾਂ ਦੇ ਵਿਸ਼ਵਾਸ ਲਈ ਧੰਨਵਾਦ ਵੀ ਕੀਤਾ |