ਜਲੰਧਰ, 16 ਅਕਤੂਬਰ (ਪਵਨ ਖਰਬੰਦਾ)-ਸਹੋਦਿਆ ਅੰਤਰ-ਸਕੂਲ ਰੰਗੋਲੀ ਬਣਾਉਣ ਦਾ ਮੁਕਾਬਲਾ ਅੱਜ ਪੁਲਿਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਵਿਖੇ ਕਰਵਾਇਆ ਗਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਪਿ੍ੰਸੀਪਲ ਡਾ. ਰਸ਼ਮੀ ਵਿਜ ਵੱਲੋਂ ਦੀਵਾ ਜਗਾਉਣ ਨਾਲ ਕੀਤੀ ਗਈ | ਜਿਊਰੀ ਵਿੱਚ ਡਾ. ਮੋਨਿਕਾ ਆਨੰਦ, ਗ੍ਰਹਿ ਵਿਗਿਆਨ ਵਿਭਾਗ ਦੀ ਮੁਖੀ ਏਪੀਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਅਤੇ ਰਾਜੇਸ਼ ਕਲਸੀ ਗ੍ਰਾਫਿਕ ਡਿਜ਼ਾਈਨ ਦੇ ਸਹਾਇਕ ਪ੍ਰੋਫੈਸਰ ਏਪੀਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਸ਼ਾਮਲ ਸਨ | ਮੁਕਾਬਲੇ ਵਿੱਚ 36 ਟੀਮਾਂ ਨੇ ਹਿੱਸਾ ਲਿਆ | ਇਸ ਦੌਰਾਨ ਪਹਿਲਾ ਸਥਾਨ - ਲਾਲਾ ਜਗਤ ਨਾਰਾਇਣ ਡੀਏਵੀ ਸਕੂਲ ਜਲੰਧਰ ਅਤੇ ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਨੇ ਪ੍ਰਾਪਤ ਕੀਤਾ | ਦੂਸਰਾ ਸਥਾਨ-ਦਯਾਨੰਦ ਮਾਡਲ ਸਕੂਲ ਮਾਡਲ ਟਾਊਨ ਜਲੰਧਰ ਅਤੇ ਇਨੋਸੈਂਟ ਹਾਰਟਸ ਸਕੂਲ ਨੂਰਪੁਰ ਜਲੰਧਰ ਨੇ ਪ੍ਰਾਪਤ ਕੀਤਾ | ਤੀਸਰਾ ਸਥਾਨ ਲਾਰਡ ਮਹਾਂਵੀਰ ਜੈਨ ਪਬਲਿਕ ਸਕੂਲ ਫਗਵਾੜਾ ਅਤੇ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਨਕੋਦਰ ਨੂੰ ਮਿਲਿਆ | ਕੰਸੋਲੇਸ਼ਨ ਇਨਾਮ ਇਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ ਜਲੰਧਰ ਅਤੇ ਸਵਾਮੀ ਸੰਤਦਾਸ ਪਬਲਿਕ ਸਕੂਲ ਜਲੰਧਰ ਨੇ ਪ੍ਰਾਪਤ ਕੀਤਾ | ਇਸ ਮੁਕਾਬਲੇ ਦਾ ਸੰਚਾਲਨ ਕੋਆਰਡੀਨੇਟਰ ਨੀਤੂ ਗੁਪਤਾ, ਸੁਰੂਚੀ ਸ਼ਰਮਾ, ਜਸਪ੍ਰੀਤ ਸ਼ਾਹੀ ਨੇ ਕੀਤਾ |