11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਮੋਟਰਸਾਈਕਲ ਚੋਰੀ, ਸੀ.ਸੀ.ਟੀ.ਵੀ. ਵਿੱਚ ਕੈਦ ਹੋਈ ਵਾਰਦਾਤ <br/>

ਵਾਰਦਾਤ ਨੂੰ ਅੰਜਾਮ ਦੇਣ ਆਇਆ ਚੋਰ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ | <br/> 17-10-2025
ਮਕਸੂਦਾਂ, 16 ਅਕਤੂਬਰ (ਸÏਰਵ ਮਹਿਤਾ)-ਆਏ ਦਿਨ ਸ਼ਹਿਰ 'ਚ ਚੋਰੀ ਲੁੱਟ-ਖੋਹ ਦੀਆਂ ਵਾਰਦਾਤਾਂ ਵੱਧਦੀਆਂ ਹੋਈਆਂ ਦਿਖਾਈ ਦੇ ਰਹੀਆਂ | ਹੁਣ ਹਰ ਰੋਜ਼ ਧਾਰਮਿਕ ਜਗ੍ਹਾ ਦੀਆਂ ਪਾਰਕਿੰਗ 'ਚੋਂ ਦੋ ਪਈਆ ਵਾਹਨ ਚੋਰੀ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ¢ ਬੀਤੇ ਦਿਨੀ ਜਲੰਧਰ ਦੇ ਦੁਆਬਾ ਚੌਕ ਨੇੜੇ ਪ੍ਰਸਿੱਧ ਧਾਰਮਿਕ ਜਗ੍ਹਾ 'ਤੇ ਮੱਥਾ ਟੇਕਣ ਆਏ ਵਿਅਕਤੀ ਦਾ ਮੋਟਰਸਾਈਕਲ ਚੋਰੀ ਕਰ ਫਰਾਰ ਹੋਏ ਚੋਰ ਤਾਂ ਚੋਰੀ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਸੀ¢ ਜਿਸ ਦੀ ਸ਼ਿਕਾਇਤ ਪੀੜਤ ਵੱਲੋਂ ਥਾਣਾ 8 ਦੀ ਪੁਲਿਸ ਨੂੰ ਦਿੱਤੀ ਗਈ ਪਰ ਦੂਸਰੇ ਦਿਨ ਫਿਰ ਚੋਰ ਨੇ ਉਸੀ ਜਗ੍ਹਾ ਤੋਂ ਇੱਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਕਰ ਲਿਆ ਤੇ ਮÏਕੇ ਤੋਂ ਫਰਾਰ ਹੋ ਗਿਆ | ਮੋਟਰਸਾਈਕਲ ਚੋਰੀ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ ਅਲੀ ਮੁਹੱਲਾ ਦੇ ਰਹਿਣ ਵਾਲੇ ਦੀਪਕ ਥਾਪਰ ਨੇ ਦੱਸਿਆ ਕਿ ਉਹ ਦੁਆਬਾ ਚÏਕ ਨੇੜੇ ਧਾਰਮਿਕ ਜਗ੍ਹਾ ਤੇ ਮੱਥਾ ਟੇਕਣ ਆਏ ਸਨ ਤਾਂ ਜਦ ਉਹ ਕੁਝ ਸਮੇਂ ਬਾਅਦ ਵਾਪਸ ਆਏ ਤਾਂ ਉਨ੍ਹਾਂ ਦੇਖਿਆ ਕਿ ਉਨਾਂ ਦਾ ਮੋਟਰਸਾਈਕਲ ਜਿਸ ਜਗ੍ਹਾ ਉਹ ਖੜ੍ਹਾ ਕਰਕੇ ਗਏ ਉਥੋਂ ਚੋਰੀ ਹੋ ਚੁੱਕਾ ਸੀ¢ ਜਦ ਉਨਾਂ ਵੱਲੋਂ ਮÏਕੇ ਤੇ ਲੱਗੇ ਸੀਸੀਟੀਵੀ ਖੰਗਾਲੇ ਗਏ ਤਾਂ ਉਸ ਚ ਦਿਖਾਈ ਦਿੱਤਾ ਕੀ ਦੋ ਚੋਰ ਉਨ੍ਹਾਂ ਦਾ ਮੋਟਰਸਾਈਕਲ ਚੋਰੀ ਕਰ ਫਰਾਰ ਹੋ ਗਏ¢ ਉਨਾਂ ਵੱਲੋਂ ਮੋਟਰਸਾਈਕਲ ਚੋਰੀ ਦੀ ਸ਼ਿਕਾਇਤ ਥਾਣਾ 8 ਦੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਨੂੰ ਉਨਾਂ ਸੀਸੀਟੀਵੀ ਫੁਟੇਜ ਵੀ ਦਿਖਾਈ | ਉੱਥੇ ਪੁਲਿਸ ਦੀ ਮੰਨੀਏ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਚੋਰਾਂ ਨੂੰ ਜਲਦ ਗਿ੍ਫਤਾਰ ਕਰ ਲਿਆ ਜਾਵੇਗਾ |

ਪਿਛਲੀ ਖ਼ਬਰ 69ਵੀਆਂ ਪੰਜਾਬ ਸਕੂਲ ਖੇਡਾਂ ਕੁਰਾਸ਼ ਤੇ ਚੈੱਸ ਮੁਕਾਬਲੇ ਜਲੰਧਰ ਵਿਖੇ ਸ਼ੁਰੂ <br/> ਅਗਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ 'ਚ ਅੰਤਰ ਸਕੂਲ ਸਹੋਦਿਆ ਰੰਗੋਲੀ ਮੁਕਾਬਲਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।