ਜਲੰਧਰ, 17 ਅਕਤੂਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਰਚਨਾ ਕੰਬੋਜ ਦੀ ਅਦਾਲਤ ਨੇ ਨਬਾਲਗ ਲੜਕੇ ਨਾਲ ਬਦਫੈਲੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਰਸ਼ੀਦ ਖ਼ਾਨ ਪੁੱਤਰ ਗ਼ਾਲਿਬ ਦੀਨ ਵਾਸੀ ਪੱਤੀ ਜੋਧਾ, ਬੰਡਾਲਾ, ਥਾਣਾ ਨੂਰਮਹਿਲ ਨੂੰ 20 ਸਾਲ ਦੀ ਕੈਦ ਅਤੇ ਵੱਖ-ਵੱਖ ਧਾਰਾਵਾਂ ਹੇਠ 30 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਜੁਰਮਾਨਾ ਨਾ ਦੇਣ 'ਤੇ ਦੋਸ਼ੀ ਨੂੰ 6 ਮਹੀਨੇ ਹੋਰ ਸਜ਼ਾ ਭੁਗਤਣੀ ਪਵੇਗੀ | ਦੋਸ਼ੀ ਖ਼ਿਲਾਫ਼ ਮਿਤੀ 10 ਅਗਸਤ 2023 ਨੂੰ ਥਾਣਾ ਨੂਰਮਹਿਲ ਵਿਖੇ ਪੀੜਤ ਬੱਚੇ ਦੀ ਮਾਂ ਦੀ ਸ਼ਿਕਾਇਤ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਸੀ ਤੇ ਇਸੇ ਮਾਮਲੇ 'ਚ ਅੱਜ ਅਦਾਲਤ ਨੇ ਦੋਸ਼ੀ ਨੂੰ 20 ਸਾਲ ਦੀ ਕੈਦ ਦੀ ਸਜ਼ਾ ਹੁਕਮ ਦਿੱਤਾ ਹੈ |