05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਵਾਈ. ਪੂਰਨ ਕੁਮਾਰ ਮਾਮਲੇ ਵਿਚ ਵੈਸਟ ਹਲਕੇ ਵਿਚ ਰੋਸ ਮਾਰਚ <br/>

ਰੋਸ ਪ੍ਰਦਰਸ਼ਨ ਕਰਨ ਮੌਕੇ ਪਵਨ ਕੁਮਾਰ, ਅਸ਼ਵਨੀ ਜੰਗਰਾਲ, ਸੁਰਿੰਦਰ ਚੌਧਰੀ, ਮੁਨੀਸ਼ ਤੇ ਹੋਰ | ਤਸਵੀਰ: ਜੀ. ਪੀ. ਸਿੰਘ <br/> 18-10-2025
ਜਲੰਧਰ, 17 ਅਕਤੂਬਰ (ਸ਼ਿਵ)-ਵੈੱਸਟ ਹਲਕੇ ਵਿਚ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਬਾਬੂ ਜਗਜੀਵਨ ਰਾਮ ਚੌਕ ਤੋਂ ਲੈ ਕੇ ਫੁੱਟਬਾਲ ਚੌਕ ਤੱਕ ਰੋਸ ਮਾਰਚ ਕੱਢਿਆ ਗਿਆ | ਚੀਫ਼ ਜਸਟਿਸ ਦੇ ਅਪਮਾਨ ਅਤੇ ਵਾਈ. ਪੂਰਨ ਕੁਮਾਰ ਨੂੰ ਖ਼ੁਦਕੁਸ਼ੀ ਕਰਨ ਕਰਕੇ ਇਹ ਰੋਸ ਮਾਰਚ ਕੱਢਿਆ ਗਿਆ | ਇਸ ਮੌਕੇ ਵਾਈ. ਪੂਰਨ ਕੁਮਾਰ ਨੂੰ ਸ਼ਰਧਾਂਜਲੀ ਦੇ ਕੇ ਸਰਕਾਰ ਦਾ ਪੁਤਲਾ ਸਾੜਿਆ ਗਿਆ | ਇਸ ਮੌਕੇ ਲੋਕਾਂ ਵੱਲੋਂ ਦੋਵੇਂ ਘਟਨਾਵਾਂ ਨੂੰ ਲੈ ਕੇ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ | ਸਾਰੇ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕੇਂਦਰ ਅਤੇ ਹਰਿਆਣਾ ਸਰਕਾਰ ਦੀਆਂ ਦਲਿਤ ਵਿਰੋਧੀ ਨੀਤੀਆਂ ਦੀ ਨਿੰਦਾ ਕੀਤੀ ਗਈ | ਇਸ ਮੌਕੇ ਕੌਂਸਲਰ ਪਵਨ ਕੁਮਾਰ, ਕੌਂਸਲਰ ਮੁਨੀਸ਼, ਗੁਲਜ਼ਾਰੀ ਲਾਲ ਸਾਰੰਗਲ, ਅਸ਼ਵਨੀ ਜੰਗਰਾਲ, ਕਮਲ ਲੋਚ, ਸਵਰਨ ਦਾਸ, ਵੀ. ਕੇ. ਸਾਰੰਗਲ, ਸੁਰਿੰਦਰ ਚੌਧਰੀ, ਮੰਗਾ ਰਾਮ ਸਾਰੰਗਲ, ਨਰੇਸ਼ ਕਾਕਾ, ਬਲਵਿੰਦਰ ਬੁੱਲ੍ਹੀ, ਦਰਸ਼ਨ ਜਰੇਵਾਲ, ਸ਼ਾਲੂ ਜਰੇਵਾਲ, ਪ੍ਰਭਦਿਆਲ ਭਗਤ, ਅਵਤਾਰ ਵਿਰਦੀ, ਗੁਰਪ੍ਰਸਾਦ, ਰਤਨ ਲਾਲ ਮੀਣੀਆ, ਐਡਵੋਕੇਟ ਰਾਜੇਸ਼ ਧੂਪਰ, ਗੁਰਦੀਪ, ਕੇਵਲ ਕ੍ਰਿਸ਼ਨ, ਰਮੇਸ਼ ਕੁਮਾਰ, ਵਿਸ਼ੂ ਦੇਵ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਪੁਰਸਕਾਰਾਂ ਨਾਲ ਸਨਮਾਨਿਤ ਅਗਲੀ ਖ਼ਬਰ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਕਰੋੜਾਂ ਦੇ ਕੰਮਾਂ ਨੂੰ ਮਿਲੇਗੀ ਮਨਜ਼ੂਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।