07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਅÏਰਤ ਵਲੋਂ ਖੁਦਕੁਸ਼ੀ <br/>

ਅਜੀਤ ਡੈਸਕ 22-10-2025
ਜਲੰਧਰ 21 ਅਕਤੂਬਰ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੀ ਪ੍ਰੋਫੈਸਰ ਕਾਲੋਨੀ ਵਿਖੇ ਰਹਿੰਦੀ ਇਕ ਵਿਆਹੁਤਾ ਅÏਰਤ ਨੇ ਆਪਣੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ, ਜਿਸ ਦੀ ਪਹਿਛਾਣ ਸੰਗੀਤਾ ਪਤਨੀ ਦਲਜੀਤ ਸਿੰਘ ਵਾਸੀ ਪ੍ਰੋਫੈਸਰ ਕਾਲੋਨੀ ਜਲੰਧਰ ਵਜੋਂ ਹੋਈ ਹੈ | ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਮਿ੍ਤਕਾ ਦੀ ਲਾਸ਼ ਕਬਜ਼ੇ ਚ ਲੈ ਕੇ ਸਿਵਲ ਹਸਪਤਾਲ ਵਿਖੇ ਭੇਜ ਦਿੱਤੀ ਹੈ ਤੇ ਬੁੱਧਵਾਰ ਨੂੰ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ¢ ਥਾਣਾ ਰਾਮਾ ਮੰਡੀ ਦੇ ਮੁਖੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਿ੍ਤਕਾ ਸੰਗੀਤਾ ਦੇ ਪਿਤਾ ਗਗਨਦੀਪ ਪੁੱਤਰ ਬਿਹਾਰੀ ਲਾਲ ਵਾਸੀ ਮੂਣਕ ਖੁਰਦ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਿਆਨਾਂ 'ਤੇ ਮਿ੍ਤਕਾ ਦੀ ਸੱਸ ਰਵਿੰਦਰ ਕੌਰ ਪਤਨੀ ਦਲਜੀਤ ਸਿੰਘ ਵਾਸੀ ਪ੍ਰੋਫੈਸਰ ਕਲੋਨੀ ਰਾਮਾ ਮੰਡੀ ਜਲੰਧਰ ਅਤੇ ਅਮਰੀਕਾ ਰਹਿੰਦੀ ਨਨਾਣ ਸੁਖਬੀਰ ਕੌਰ ਡੋਲੀ ਪਤਨੀ ਸਿਧਾਰਥ ਰਾਏ ਅਤੇ ਕੈਨੇਡਾ ਰਹਿੰਦੇ ਮਿ੍ਤਕਾ ਦੇ ਪਤੀ ਗੁਰਪ੍ਰੀਤ ਸਿੰਘ ਪੁੱਤਰ ਦਲਜੀਤ ਸਿੰਘ ਦੇ ਖਿਲਾਫ ਥਾਣਾ ਰਾਮਾ ਮੰਡੀ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ¢ ਉਹਨਾਂ ਦੱਸਿਆ ਕਿ ਅਜੇ ਤੱਕ ਕਿਸੇ ਵੀ ਦੋਸ਼ੀ ਦੀ ਗਿ੍ਫਤਾਰੀ ਨਹੀਂ ਹੋ ਸਕੀ ਹੈ | ਮਿ੍ਤਕਾ ਦੇ ਪਿਤਾ ਨੇ ਪੁਲਿਸ ਨੂੰ ਬਿਆਨ ਦਿੱਤੇ ਹਨ ਕਿ ਉਸ ਦੀ ਬੇਟੀ ਦਾ ਵਿਆਹ ਦਲਜੀਤ ਸਿੰਘ ਦੇ ਨਾਲ ਨਾਲ ਹੋਇਆ ਸੀ, ਬੇਟੀ ਦਾ ਪਤੀ ਦਲਜੀਤ ਸਿੰਘ ਕੈਨੇਡਾ ਚਲਾ ਗਿਆ ਸੀ | ਉਹਨਾਂ ਦੱਸਿਆ ਕਿ ਸੰਗੀਤਾ ਦਾ ਆਪਣੀ ਸੱਸ ਨਾਲ ਝਗੜਾ ਚੱਲ ਰਿਹਾ ਸੀ ਤੇ ਉਸ ਦੀ ਸੱਸ ਕਾਰ ਅਤੇ ਗਹਿਣਿਆਂ ਦੀ ਲਗਾਤਾਰ ਮੰਗ ਕਰਦੀ ਰਹਿੰਦੀ ਸੀ ਜਦ ਕਿ ਵਿਆਹ ਵਿੱਚ ਉਹਨਾਂ ਨੇ ਆਪਣੀ ਹੈਸੀਅਤ ਤੋਂ ਵੱਧ ਬੇਟੀ ਨੂੰ ਗਹਿਣੇ ਪਾਏ ਸਨ | ਸੰਗੀਤਾ ਦੀ ਸੱਸ ਅਤੇ ਸਹੁਰੇ ਪਰਿਵਾਰ ਨੇ ਉਸ ਤੋਂ ਦਹੇਜ ਮੰਗਣਾ ਸ਼ੁਰੂ ਕਰ ਦਿੱਤਾ ਸੀ ਤੇ ਉਸ ਨੂੰ ਕਾਫੀ ਪਰੇਸ਼ਾਨ ਵੀ ਕੀਤਾ ਜਾਂਦਾ ਸੀ | ਉਹਨਾਂ ਦੱਸਿਆ ਕਿ ਉਹ ਆਪਣੀ ਬੇਟੀ ਨੂੰ ਸਹੁਰੇ ਪਰਿਵਾਰ ਤੋਂ ਆਪਣੇ ਘਰ ਲਿਜਾਣ ਲਈ ਵੀ ਆਏ ਸੀ ਪਰ ਉਹਨਾਂ ਨੇ ਭੇਜਣ ਤੋਂ ਮਨਾ ਕਰ ਦਿੱਤਾ ਸੀ¢ ਉਹਨਾਂ ਦੱਸਿਆ ਕਿ ਬੀਤੀ 20 ਅਕਤੂਬਰ ਨੂੰ ਉਹਨਾਂ ਦੀ ਬੇਟੀ ਸੰਗੀਤਾ ਦੇ ਨਾਲ ਫੋਨ 'ਤੇ ਗੱਲਬਾਤ ਹੋਈ ਸੀ ਜੋ ਕਿ ਕਾਫੀ ਪਰੇਸ਼ਾਨ ਸੀ ਤੇ ਉਸੇ ਦਿਨ ਹੀ ਦੁਪਹਿਰ ਨੂੰ ਸਹੁਰੇ ਪਰਿਵਾਰ ਤੋਂ ਫੋਨ ਆਇਆ ਕਿ ਸੰਗੀਤਾ ਦੀ ਤਬੀਅਤ ਕਾਫੀ ਖਰਾਬ ਹੈ ਤੇ ਉਹ ਪÏੜੀਆਂ ਤੋਂ ਹੇਠਾਂ ਡਿੱਗ ਗਈ ਹੈ ਤੇ ਜਦੋਂ ਉਹ ਸੰਗੀਤਾ ਦੇ ਸਹੁਰੇ ਪਹੁੰਚੇ ਤਾਂ ਪਤਾ ਚੱਲਿਆ ਕਿ ਸੰਗੀਤਾ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਲਾਸ਼ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਰੱਖਿਆ ਗਿਆ ਹੈ | ਉਹਨਾਂ ਦੱਸਿਆ ਕਿ ਸੰਗੀਤਾ ਦੀ ਮਾਂ ਰਵਿੰਦਰ ਕੌਰ ਮÏਕੇ ਤੋਂ ਫਰਾਰ ਹੋ ਚੁੱਕੀ ਸੀ ਤੇ ਸੰਗੀਤਾ ਨੂੰ ਪਰੇਸ਼ਾਨ ਕਰਨ ਵਿੱਚ ਉਸ ਦੀ ਨਨਾਣ ਅਤੇ ਪਤੀ ਦਾ ਵੀ ਬਹੁਤ ਵੱਡਾ ਹੱਥ ਹੈ | ਪੁਲਿਸ ਵੱਲੋਂ ਮਿ੍ਤਕਾ ਦੇ ਪਤੀ, ਸੱਸ ਅਤੇ ਨਨਾਣ ਦੇ ਖਿਲਾਫ ਮਾਮਲਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ |

ਪਿਛਲੀ ਖ਼ਬਰ ਜੇ.ਸੀ. ਕਲੱਬ ਦੀਵਾਲੀ ਫਨ ਮੇਲੇ ਦਾ ਹਲਕਾ ਵਿਧਾਇਕ ਸੁਖਵਿੰਦਰ ਕੋਟਲੀ ਵਲੋਂ ਉਦਘਾਟਨ <br/> ਅਗਲੀ ਖ਼ਬਰ ਕਬਾੜੀਏ ਦੀ ਦੁਕਾਨ ਸੜ ਕੇ ਸੁਆਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।