07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਵੱਖ-ਵੱਖ ਸਕੂਲਾਂ 'ਚ ਦੀਵਾਲੀ ਦਾ ਤਿਉਹਾਰ ਮਨਾਇਆ <br/>

ਅਜੀਤ ਡੈਸਕ 22-10-2025
ਸਰੂਪ ਪਬਲਿਕ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ
ਕਿਸ਼ਨਗੜ੍ਹ, (ਹੁਸਨ ਲਾਲ)-ਸਰੂਪ ਪਬਲਿਕ ਸਕੂਲ ਸਰੂਪ ਨਗਰ ਰਾਊਵਾਲੀ ਵਿਖੇ ਦੀਵਾਲੀ ਦਾ ਤਿਉਹਾਰ ਸਕੂਲ ਦੇ ਚੇਅਰਮੈਨ ਸਰਫਰਾਜ ਸਿੰਘ ਢੇਸੀ ਤੇ ਉਪ ਚੇਅਰਪਰਸਨ ਉਪਿੰਦਰਜੀਤ ਕੌਰ ਢੇਸੀ ਦੀ ਅਗਵਾਈ 'ਚ ਅਤੇ ਪਿ੍ੰਸੀਪਲ ਨੀਰਜ ਕੇ ਸੰਧੂ ਦੀ ਦੇਖ-ਰੇਖ ਹੇਠ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਦੀਵਾਲੀ ਦੇ ਤਿਉਹਾਰ ਨਾਲ ਸੰਬੰਧਿਤ ਕਾਰਡ ਬਣਾਉਣਾ, ਦੀਵੇ ਸ਼ਿੰਗਾਰ, ਰੰਗੋਲੀ ਬਣਾਉਣਾ ਤੇ ਗੇਟ ਸਜਾਵਟੀ ਝਾਲਰ ਲੜੀ ਆਦਿ ਬਣਾਉਣ ਦੇ ਮੁਕਾਬਲੇ ਕਰਵਾਏ ਗਏ |ਇਨ੍ਹਾਂ ਮੁਕਾਬਲਿਆਂ ਵਿਚ ਪਹਿਲੇ ਸਥਾਨ ਤੇ ਚਨਾਬ ਹਾਊਸ ਰਿਹਾ ਦੂਜੇ ਤੇ ਰਾਵੀ ਹਾਊਸ ਤੇ ਤੀਸਰੇ ਸਥਾਨ ਤੇ ਬਿਆਸ ਹਾਊਸ ਰਿਹਾ | ਇਸ ਮੌਕੇ ਬੱਚਿਆਂ ਦੇ ਕਰਵਾਏ ਗਏ ਮੁਕਾਬਲਿਆਂ ਦਾ ਇਹ ਪ੍ਰੋਗਰਾਮ ਗੁਰਿੰਦਰਪਾਲ ਕੌਰ, ਮਨਪ੍ਰੀਤ ਕੌਰ, ਅਨੀਤਾ ਰਾਣੀ, ਮੀਨਾ ਕੁਮਾਰੀ, ਪੂਜਾ ਚਾਵਲਾ ਆਦਿ ਦੇ ਪ੍ਰਬੰਧਾਂ ਹੇਠ ਕਰਵਾਇਆ ਗਿਆ | ਇਸ ਮੌਕੇ ਸਰਤਾਜ ਕੌਰ, ਸ਼ਹਿਬਾਜ਼ ਸਿੰਘ ਢੇਸੀ, ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਸਮੂਹ ਸਟਾਫ਼ ਵਲੋਂ ਸਾਰੇ ਵਿਦਿਆਰਥੀਆਂ ਨੂੰ ਗਰੀਨ ਦਿਵਾਲੀ ਮਨਾਉਣ ਤੇ ਪਟਾਕੇ ਨਾ ਚਲਾਉਣ ਲਈ ਪੁਰਜ਼ੋਰ ਪ੍ਰੇਰਿਤ ਕੀਤਾ |
ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਵਿਖੇ ਦੀਵਾਲੀ ਮਨਾਈ
ਸ਼ਾਹਕੋਟ, (ਬਾਂਸਲ)-ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ-ਸਕੂਲ ਢੰਡੋਵਾਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਸਕੂਲ ਪਿ੍ੰਸੀਪਲ ਸ਼੍ਰੀਮਤੀ ਰੇਖਾ ਰਾਣੀ ਤੇ ਕਾਲਜ ਪਿ੍ੰਸੀਪਲ (ਕਾਰਜਕਾਰੀ) ਪ੍ਰਵੀਨ ਕੌਰ ਨੇ ਦੀਵਾਲੀ ਦੀ ਇਤਿਹਾਸਕ ਮਹੱਤਤਾ ਬਾਰੇ ਦੱਸਿਆ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਤੇ ਇਸ ਮੌਕੇ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ | ਇਸ ਮੌਕੇ ਸਕੂਲ ਅਤੇ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਰੰਗੋਲੀ ਬਣਾਈ ਗਈ ਤੇ ਵਿਦਿਆਰਥੀਆਂ ਦੇ ਰੰਗੋਲੀ ਮੇਕਿੰਗ ਮੁਕਾਬਲੇ ਕਰਵਾਏ ਗਏ | ਸੰਸਥਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਚੱਠਾ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ |
ਸਟੇਟ ਪਬਲਿਕ ਸਕੂਲ ਨਕੋਦਰ ਵਿੱਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਨਕੋਦਰ, (ਗੁਰਵਿੰਦਰ ਸਿੰਘ)-ਸਟੇਟ ਪਬਲਿਕ ਸਕੂਲ ਨਕੋਦਰ ਵਿੱਚ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ ¢ਇਸ ਮÏਕੇ ਸਵੇਰੇ ਵਿਸ਼ੇਸ਼ ਪ੍ਰਾਰਥਨਾ ਸਭਾ ਕੀਤੀ ਗਈ, ਜਿਸ ਵਿੱਚ ਵਿਦਿਆਰਥੀਆਂ ਦੁਆਰਾ ਦੀਵਾਲੀ ਅਤੇ ਬੰਦੀਛੋੜ ਦਿਵਸ 'ਤੇ ਭਾਸ਼ਣ ਦਿੱਤੇ ਗਏ¢ ਕਵਿਤਾ, ਗੀਤ ਅਤੇ ਨਾਚ ਪੇਸ਼ ਕੀਤੇ ਗਏ¢ ਵਿਦਿਆਰਥੀਆਂ ਦੀ ਇਸ ਪੇਸ਼ਕਾਰੀ ਨੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ¢ ਸਕੂਲ ਦੇ ਨਰਸਰੀ ਵਿਭਾਗ ਵਿੱਚ ਵੀ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਦੀਵਾਲੀ ਦੇ ਤਿਉਹਾਰ ਬਾਰੇ ਜਾਣਕਾਰੀ ਦਿੱਤੀ ਗਈ¢ ਇਸ ਮÏਕੇ ਪ੍ਰੀ ਨਰਸਰੀ ਤੋਂ ਐਲਕੇਜੀ ਜਮਾਤ ਦੇ ਵਿਦਿਆਰਥੀਆਂ ਨੇ 'ਦੀਵਾ ਡੈਕੋਰੇਸ਼ਨ' ਗਤੀਵਿਧੀ ਵਿੱਚ ਭਾਗ ਲਿਆ¢ ਯੂਕੇਜੀ ਜਮਾਤ ਦੇ ਵਿਦਿਆਰਥੀਆਂ ਲਈ ਇੱਕ ਪ੍ਰਤੀਯੋਗਤਾ ਆਯੋਜਿਤ ਕੀਤੀ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਰਮਾਇਣ ਵਿੱਚ ਨਿਭਾਏ ਗਏ ਪਾਤਰਾਂ ਦੇ ਸੰਵਾਦ, ਸਲੋਕ ਤੇ ਗੀਤ ਆਦਿ ਪੇਸ਼ ਕੀਤੇ¢ ਸਕੂਲ ਦੀ ਪਿ੍ੰਸੀਪਲ ਡਾਕਟਰ ਸੋਨੀਆ ਸਚਦੇਵਾ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੇ ਤਿਉਹਾਰ ਦਾ ਇਤਿਹਾਸਿਕ ਅਤੇ ਧਾਰਮਿਕ ਮਹੱਤਵ ਦੱਸਦੇ ਹੋਏ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ | ਇਸ ਮÏਕੇ ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਉਪ- ਪ੍ਰਧਾਨ ਡਾ. ਗਗਨਦੀਪ ਕÏਰ, ਮੈਨੇਜਿੰਗ ਡਾਇਰੈਕਟਰ ਸਰਦਾਰ ਅਨਮੋਲ ਸਿੰਘ, ਡਾਇਰੈਕਟਰ ਡਾ. ਰਿਤੂ ਭਨੋਟ ਅਤੇ ਪਿ੍ੰਸੀਪਲ ਡਾ. ਸੋਨੀਆ ਸਚਦੇਵਾ ਨੇ ਵਿਦਿਆਰਥੀਆਂ ਨੂੰ ਸ੍ਰੀ ਰਾਮ ਚੰਦਰ ਜੀਵਨ ਜੀ ਦੇ ਜੀਵਨ ਤੋਂ ਸਿੱਖਿਆ ਪ੍ਰਾਪਤ ਕਰਨ ਅਤੇ ਸੁਰੱਖਿਅਤ ਤੇ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ¢ ਉਹਨਾਂ ਨੇ ਸਾਰਿਆਂ ਨੂੰ ਇਸ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ¢
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਨਕੋਦਰ ਵਿਖੇ ਧੂਮਧਾਮ ਨਾਲ ਮਨਾਇਆ 'ਦੀਵਾਲੀ ਮੇਲਾ'
ਨਕੋਦਰ, (ਗੁਰਵਿੰਦਰ ਸਿੰਘ)-ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਨਕੋਦਰ ਵਿਖੇ ਇੰਚਾਰਜ ਸ਼੍ਰੀਮਤੀ ਪੂਜਾ ਸੁਖੇਜਾ ਦੀ ਰਹਿਨੁਮਾਈ ਹੇਠ ਪ੍ਰੋ. ਜੈਦੀਪ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪ੍ਰੋ. ਡੋਲੀ (ਪੰਜਾਬੀ ਵਿਭਾਗ) ਅਤੇ ਪ੍ਰੋ. ਪਿ੍ਅੰਕਾ ਰਾਠÏਰ (ਰਾਜਨੀਤੀ ਸ਼ਾਸਤਰ ਵਿਭਾਗ) ਦੀ ਅਗਵਾਈ ਹੇਠ 'ਦੀਵਾਲੀ ਮੇਲੇ' ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ¢ ਇਸ ਮੇਲੇ ਵਿੱਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ¢ ਵਿਦਿਆਰਥੀਆਂ ਨੇ ਸਪੀਚ, ਕਵਿਤਾ, ਗੀਤ, ਨਾਚ, ਲੋਕ ਨਾਚ ਆਦਿ ਗਤੀਵਿਧੀਆਂ ਰਾਹੀਂ ਆਪਣੀਆਂ ਪ੍ਰਤਿਭਾਵਾਂ ਨੂੰ ਦਰਸਾਇਆ¢ ਇਸ ਤੋਂ ਇਲਾਵਾ ਕਾਲਜ ਦੇ ਗੱਭਰੂ ਅਤੇ ਮੁਟਿਆਰਾਂ ਵੱਲੋਂ ਮਾਡਲਿੰਗ ਕੀਤੀ ਗਈ ਜਿਸ ਨਾਲ ਪ੍ਰੋਗਰਾਮ ਨੂੰ ਚਾਰ ਚੰਨ ਲੱਗ ਗਏ ¢ ਮਾਡਲਿੰਗ ਵਿੱਚ ਪਾਰਸ (ਬੀ. ਕਾਮ) ਨੂੰ ਸੋਹਣਾ ਗੱਭਰੂ ਅਤੇ ਅਨਸਿਕਾ (ਬੀ. ਕਾਮ) ਨੂੰ ਸੋਹਣੀ ਮੁਟਿਆਰ ਦਾ ਖਿਤਾਬ ਦਿੱਤਾ ਗਿਆ¢ ਇਸ ਮÏਕੇ 'ਤੇ ਸਮੂਹ ਟੀਚਿੰਗ, ਨਾਲ-ਟੀਚਿੰਗ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ¢

ਪਿਛਲੀ ਖ਼ਬਰ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਜੰਡੂਸਿੰਘਾ ਵਿਖੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ <br/>... ਅਗਲੀ ਖ਼ਬਰ ਬੰਦੀ ਛੋੜ ਦਿਵਸ ਮੌਕੇ ਸਿੱਖ ਤਾਲਮੇਲ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।