ਜਲੰਧਰ, 4 ਨਵੰਬਰ (ਸ਼ਿਵ)-ਜਲੰਧਰ ਭਾਜਪਾ ਜਲੰਧਰ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਭਾਜਪਾ ਸ਼ਹਿਰੀ ਨੇ ਸਥਾਨਕ ਕੰਪਨੀ ਬਾਗ਼ ਚÏਕ (ਸ੍ਰੀ ਰਾਮ ਚÏਕ) ਵਿਖੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦਾ ਪੁਤਲਾ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ | ਕਾਂਗਰਸ ਪਾਰਟੀ ਵਿਰੁੱਧ ਭਾਜਪਾ ਵਰਕਰਾਂ ਦਾ ਗ਼ੁੱਸਾ ਸਿਖਰ 'ਤੇ ਸੀ | ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਰਾਜਾ ਵੜਿੰਗ ਦੇ ਬਿਆਨ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਦਲਿਤਾਂ ਵਿਰੁੱਧ ਵਰਤੇ ਗਏ ਸ਼ਬਦ ਨਿੰਦਣਯੋਗ ਹਨ ਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਇਸ ਮÏਕੇ ਮਨੋਰੰਜਨ ਕਾਲੀਆ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਪਾਰਟੀ ਦੇ ਇਤਿਹਾਸ ਨੂੰ ਭੁੱਲ ਕੇ ਸਸਤੀ ਰਾਜਨੀਤੀ ਦਾ ਪ੍ਰਦਰਸ਼ਨ ਕਰ ਰਹੇ ਹਨ | ਸੁਸ਼ੀਲ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਅਨੁਸੂਚਿਤ ਜਾਤੀ ਭਾਈਚਾਰੇ ਪ੍ਰਤੀ ਨਫ਼ਰਤ ਸਭ ਨੂੰ ਪਤਾ ਲੱਗ ਗਈ ਹੈ | ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਵਲੋਂ ਜਾਤੀ ਅਤੇ ਰੰਗ-ਅਧਾਰਤ ਭਾਸ਼ਾ ਦੀ ਵਰਤੋਂ ਨੇ ਅਨੁਸੂਚਿਤ ਜਾਤੀ ਅਤੇ ਪਛੜੇ ਵਰਗ ਭਾਈ ਚਾਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ | ਸ਼ੀਤਲ ਅੰਗੁਰਾਲ ਨੇ ਇਸ ਮÏਕੇ ਕਿਹਾ ਕਿ ਰਾਜਾ ਵੜਿੰਗ ਨੂੰ ਇਸ ਭਾਸ਼ਾ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ | ਇਸ ਮÏਕੇ ਸਰਬਜੀਤ ਸਿੰਘ ਮੱਕੜ, ਰਾਕੇਸ਼ ਕਪੂਰ ਜਨਰਲ ਸਕੱਤਰ ਅਮਰਜੀਤ ਸਿੰਘ ਗੋਲਡੀ, ਸੁਭਾਸ਼ ਸੂਦ, ਤਰੁਨ ਕੁਮਾਰ, ਸੋਨੂੰ ਹੰਸ ਤੇ ਹੋਰ ਵੀ ਆਗੂ ਤੇ ਵਰਕਰ ਮੌਜੂਦ ਸਨ |