ਮਹਿਤਪੁਰ, 4 ਨਵੰਬਰ (ਲਖਵਿੰਦਰ ਸਿੰਘ)-ਮਹਿਤਪੁਰ ਜਗਰਾਉਂ ਜੀ. ਟੀ. ਰੋਡ 'ਤੇ ਡਰੈਨ ਦੇ ਕੋਲ ਇਕ ਸ਼ਰਾਬੀ ਪੁਲਿਸ ਮੁਲਾਜ਼ਮ ਨੇ ਇਕ ਮੋਟਰਸਾਈਕਲ ਸਵਾਰ ਨੂੰ ਭਿਆਨਕ ਟੱਕਰ ਮਾਰੀ, ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮÏਕੇ 'ਤੇ ਮÏਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਹਿਤਪੁਰ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਤੇ ਡਰੈਨ ਨੇੜੇ ਪੇਪਰ ਮਿੱਲ ਦੇ ਕੋਲ ਪੁਲਿਸ ਮੁਲਾਜ਼ਮ ਸੁਖਦੀਪ ਸਿੰਘ ਨੇ ਮੋਟਰਸਾਈਕਲ ਸਵਾਰ ਨੂੰ ਭਿਆਨਕ ਟੱਕਰ ਮਾਰੀ, ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮÏਤ ਹੋ ਗਈ | ਮÏਕੇ 'ਤੇ ਪਹੁੰਚੀ ਮਹਿਤਪੁਰ ਪੁਲਿਸ ਨੇ ਪੁਲਿਸ ਮੁਲਾਜ਼ਮ ਨੂੰ ਥਾਣੇ ਲਿਆਂਦਾ | ਥਾਣਾ ਮਹਿਤਪੁਰ ਵਿਖੇ ਇਕੱਠੇ ਹੋਏ ਪਰਿਵਾਰਕ ਮੈਂਬਰਾਂ ਤੇ ਸ਼ਹਿਰ ਵਾਸੀਆਂ ਨੇ ਪੁਲਿਸ ਮੁਲਾਜ਼ਮ ਦਾ ਮੈਡੀਕਲ ਕਰਵਾਉਣ ਦੀ ਮੰਗ ਕੀਤੀ ਗਈ |