ਕਿਸ਼ਨਗੜ੍ਹ, 4 ਨਵੰਬਰ (ਹੁਸਨ ਲਾਲ)-ਪਿੰਡ ਰਾਏਪੁਰ ਰਸੂਲਪੁਰ ਵਿਖੇ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਗੁਰਦੁਆਰਾ ਸਾਹਿਬ ਚੜ੍ਹਦਾ ਪਾਸਾ ਯਾਦਗਾਰੀ ਸ੍ਰੀ ਗੁਰੂ ਹਰਿ ਰਾਏ ਸਾਹਿਬ ਰਾਏਪੁਰ ਰਸੂਲਪੁਰ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ | ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਨਗਰ ਕੀਰਤਨ ਆਰੰਭ ਹੋਇਆ ਨਗਰ ਕੀਰਤਨ ਦÏਰਾਨ ਵੱਖ-ਵੱਖ ਪੜਾਵਾਂ ਤੇ ਕੀਰਤਨੀ ਜਥਿਆਂ ਵਲੋਂ ਕੀਰਤਨ ਰਾਹੀਂ ਤੇ ਢਾਡੀ ਜਥਾ ਗਿਆਨੀ ਉਂਕਾਰ ਸਿੰਘ ਟੂਟੋ ਮੁਜਾਰੇ ਵਾਲਿਆਂ ਦੇ ਢਾਡੀ ਜਥੇ ਵਲੋਂ ਢਾਡੀ ਵਾਰਾਂ ਦੁਆਰਾ ਗੁਰੂ ਇਤਿਹਾਸ ਸਰਵਣ ਕਰਵਾਉਂਦਿਆਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮÏਕੇ ਰਾਏਪੁਰ ਰਸੂਲਪੁਰ ਦੀਆਂ ਬੀਬੀਆਂ ਦੇ ਕੀਰਤਨੀ ਜਥੇ ਨੇ ਵੀ ਨਗਰ ਕੀਰਤਨ 'ਚ ਚਾਲੇ ਪਾਉਂਦਿਆਂ ਸ਼ਬਦ ਗਾਇਨ ਕੀਤਾ | ਵੱਡਾ ਮਹੱਲਾ ਡਾ. ਅੰਬੇਡਕਰ ਚÏਕ ਰਾਏਪੁਰ ਰਸੂਲਪੁਰ ਵਾਲਾ ਪੜਾਅ ਵਿਖੇ ਸੰਤ ਬਾਬਾ ਨਿਰਮਲ ਦਾਸ ਵਲੋਂ ਵੀ ਉਚੇਚੇ ਤÏਰ 'ਤੇ ਹਾਜਰੀ ਭਰਦੇ ਹੋਏ ਹਾਜ਼ਰੀਨ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਜੀਵਨ ਮਹਿਮਾ ਸਰਵਣ ਕਰਵਾਈ | ਇਸ ਮÏਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਨਗਰ ਕੀਰਤਨ ਗੁਰਦੁਆਰਾ ਸਾਹਿਬ ਲਹਿੰਦਾ ਪਾਸਾ ਵਿਖੇ ਪਹੁੰਚਿਆ | ਇਸ ਮÏਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਗਏ ਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮÏਕੇ ਨਗਰ ਕੀਰਤਨ ਦÏਰਾਨ ਸ਼ਰਧਾਲੂ ਸੰਗਤਾਂ ਵਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ ਤੇ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਚੜ੍ਹਦਾ ਪਾਸਾ ਵਿਖੇ ਸਮਾਪਤ ਹੋਇਆ | ਇਸ ਮÏਕੇ ਪ੍ਰਧਾਨ ਅਵਤਾਰ ਸਿੰਘ, ਕੈਸ਼ੀਅਰ ਗੁਰਚੇਤਨ ਸਿੰਘ, ਸੰਤੋਖ ਸਿੰਘ, ਹਰੀ ਸਿੰਘ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਪੀਤਾ ਨੰਬਰਦਾਰ, ਪਰਮਜੀਤ ਕÏਰ ਪੈਂਕੀ, ਗੁਰਮੇਲ ਕÏਰ, ਅਜਮੇਰ ਸਿੰਘ ਪੰਚ, ਸਤਨਾਮ ਸਿੰਘ, ਮੋਹਣ ਸਿੰਘ, ਗਿਆਨੀ ਹਰਜਿੰਦਰ ਸਿੰਘ, ਅਵਤਾਰ ਸਿੰਘ ਹੋਠੀ, ਮਾ. ਅਜੀਤ ਸਿੰਘ ਕੈਨੇਡਾ, ਜਥੇਦਾਰ ਮਨਜੀਤ ਸਿੰਘ, ਜਥੇਦਾਰ ਸੁਖਜਿੰਦਰ ਸਿੰਘ ਸੁੱਖਾ, ਸਕੱਤਰ ਰਣਜੀਤ ਸਿੰਘ ਰਾਣਾ, ਗਿਆਨੀ ਹਰਜਿੰਦਰ ਸਿੰਘ, ਬਲਵੀਰ ਸਿੰਘ ਬਿੱਲੂ ਸਿੰਘਾਪੁਰੀਆ, ਭਾਈ ਅਮਰੀਕ ਸਿੰਘ, ਗੁਰਚੇਤਨ ਸਿੰਘ, ਗੁਰਦਾਵਰ ਸਿੰਘ,ਜਸਵੀਰ ਸਿੰਘ ਬÏਸ, ਅਮਨਪ੍ਰੀਤ ਸਿੰਘ ਮਾਮੂ, ਚਰਨਜੀਤ ਸਿੰਘ ਚੰਨਾ, ਬੀਬੀ ਦੇਸ਼ਪਾਲ ਕÏਰ, ਬੀਬੀ ਸਤਵੰਤ ਕÏਰ, ਜਸਪਾਲ ਸਿੰਘ ਕੈਨੇਡਾ, ਬੀਬੀ ਹਰਬੰਸ ਕÏਰ, ਬਲਜੀਤ ਸਿੰਘ, ਹਰਭਜਨ ਸਿੰਘ, ਗੁਰਜੀਤ ਸਿੰਘ, ਪ੍ਰਧਾਨ ਜੋਗਿੰਦਰ ਸਿੰਘ, ਦਲਵੀਰ ਸਿੰਘ, ਗੁਰਜੀਤ ਸਿੰਘ, ਪ੍ਰਤਾਪ ਸਿੰਘ, ਜੇਈ ਬਲਦੇਵ ਸਿੰਘ ਹੋਠੀ, ਹਰਬੰਸ ਸਿੰਘ ਹੋਠੀ ਕਨੇਡਾ, ਜਥੇਦਾਰ ਰਣਜੀਤ ਸਿੰਘ ਰਾਣਾ, ਭਾਈ ਇੰਦਰਜੀਤ ਸਿੰਘ, ਭਾਈ ਅਮਰੀਕ ਸਿੰਘ ਖਾਲਸਾ, ਅਮਰਜੀਤ ਸਿੰਘ ਬਿੱਲਾ ਆਦਿ ਹਾਜ਼ਰ ਸਨ |