ਆਦਮਪੁਰ, 4 ਨਵੰਬਰ (ਰਮਨ ਦਵੇਸਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਸਾਣੀਆਂ ਬਲਾਕ ਆਦਮਪੁਰ (ਜਲੰਧਰ) ਵਿਖੇ ਪਿ੍ੰਸੀਪਲ ਸਰਬਜੀਤ ਸਿੰਘ ਤੇ ਸਮੂਹ ਸਟਾਫ਼ ਦੇ ਮਹਿਯੋਗ ਨਾਲ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ | ਸਮਾਗਮ 'ਚ ਪਰਮਜੀਤ ਸਿੰਘ ਨਿੱਝਰ ਤੇ ਸਰਦਾਰ ਜੀਤ ਸਿੰਘ ਨਿੱਝਰ (ਕਠਾਰ) ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ | ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਵਲੋਂ ਧਾਰਮਿਕ ਸ਼ਬਦ ਗਾਇਨ ਕਰਕੇ ਕੀਤੀ ਗਈ | ਇਸ ਵਿਚ ਗਿੱਧਾ, ਭੰਗੜਾ ਤੇ ਲੋਕ ਗੀਤ ਨਾਲ ਖੂਬ ਰੰਗ ਬੰਨਿਆ | ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਕੁਲਵੀਰ ਸਿੰਘ ਵਲੋਂ ਨਿਭਾਈ ਗਈ | ਇਸ ਮੋਕੇ ਖੇਡਾਂ ਵਿਚ ਪੜ੍ਹਾਈ ਵਿਚ ਤੇ ਹੋਰ ਖੇਤਰਾਂ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ | ਮਾਰਚ 2025 ਵਿਚ ਛੇਵੀ ਤੋ ਬਾਰਵੀਂ ਜਮਾਤ ਦੇ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਨਕਦ ਇਨਾਮ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਬਾਰਵੀਂ 'ਚੋਂ ਪਹਿਲੇ ਸਥਾਨ 'ਤੇ ਆਏ ਵਿਦਿਆਰਥੀਆਂ ਸਿਮਰਜੀਤ ਕੌਰ ਤੇ ਜੋਤਿਕਾ ਨੂੰ 5000 ਰੁਪਏ, ਦੂਸਰੇ ਸਥਾਨ 'ਤੇ ਆਉਣ ਵਾਲੇ ਸੰਜਨਾ ਤੇ ਨਿਸ਼ਾ ਨੂੰ 3-3 ਹਜ਼ਾਰ ਰੁਪਏ ਅਤੇ ਤੀਜੇ ਸਥਾਨ 'ਤੇ ਆਏ ਬਬੀਤਾ ਤੇ ਹਰਕੀਰਤ ਕੌਰ ਨੂੰ 2-2 ਹਜ਼ਾਰ ਰੁਪਏ ਤੇ ਸਨਮਾਨ ਚਿੰਨ੍ਹ ਪਿ੍ੰਸੀਪਲ ਤੇ ਸਟਾਫ ਵਲੋਂ ਦਿੱਤੇ ਗਏ | ਇਸ ਤਰ੍ਹਾਂ ਮੁੱਖ ਮਹਿਮਾਨ ਸਰਦਾਰ ਜੀਤ ਸਿੰਘ ਨਿੱਝਰ, ਪਰਮਜੀਤ ਸਿੰਘ ਨਿੱਝਰ ਨੇ ਯੂ. ਕੇ. ਵਾਲੀਆਂ ਵਲੋ ਅੱਠਵੀ ਤੋਂ ਦਸਵੀ 'ਚੋਂ ਪਹਿਲੇ, ਦੁਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ 20000 ਰੁਪਏ ਨਕਦ ਇਨਾਮ ਦਿੱਤਾ ਤੇ ਸਕੂਲ ਦੀ ਭਲਾਈ ਵਾਸਤੇ 25000 ਰੁਪਏ ਦੀ ਰਾਸ਼ੀ ਦਿੱਤੀ ਗਈ | ਪਿ੍ੰਸੀਪਲ ਸਰਬਜੀਤ ਸਿੰਘ ਨੇ ਸਮੁੱਚੇ ਸਟਾਫ ਨੂੰ ਖੇਡਾਂ ਅਤੇ ਪੜ੍ਹਾਈ ਵਿਚ ਵਧੀਆ ਪ੍ਰਦਰਸ਼ਨ ਲਈ ਵਧਾਈ ਦਿੱਤੀ | ਮਨੋਜ ਕੁਮਾਰ ਨੂੰ ਵਧੀਆ ਅਧਿਆਪਕ ਦਾ ਐਵਾਰਡ ਦਿੱਤਾ ਗਿਆ | ਸਮਾਗਮ ਵਿਚ ਹਰਚਰਨ ਸਿੰਘ, ਜਸਪਾਲ ਸਿੰਘ, ਜਸਵੀਰ ਕੌਰ, ਕਮਲੇਸ਼ ਕੌਰ ਸਰਪੰਚ ਮਾਣਕੋ, ਨਿਰੰਦਰ ਸਿੰਘ ਵਿਰਦੀ, ਸੁਰਿੰਦਰ ਕੌਰ, ਜਰਨੈਲ ਭੱਟੀ, ਸੋਨੀਆ, ਨੀਲਮ, ਪਾਰੁਲ ਕਪੂਰ, ਜਸਵਿੰਦਰ ਕੌਰ, ਮੈਡਮ ਬਬੀਤਾ, ਹਰਵਿੰਦਰ ਪਾਲ, ਰਮਨਦੀਪ ਕੌਰ, ਪੇ੍ਰਮ ਸਿੰਘ, ਵਿਜੇ ਲਛਮੀ, ਵਰਿੰਦਰ ਕੁਮਾਰ, ਅਰੁਣ, ਗੁਰਪ੍ਰੀਤ ਸਿੰਘ, ਪਰਮਿੰਦਰਜੀਤ, ਸਕੂਲ ਸਟਾਫ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ |