29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਅਕਾਲੀ ਆਗੂ ਭੁਪਿੰਦਰ ਸਿੰਘ ਦਾ ਪਿੰਡ ਨੰਗਲ ਫੀਦਾ ਵਿਖੇ ਅੰਤਿਮ ਸੰਸਕਾਰ

ਅਜੀਤ ਡੈਸਕ 05-11-2025
ਆਦਮਪੁਰ, 4 ਨਵੰਬਰ (ਹਰਪ੍ਰੀਤ ਸਿੰਘ)-ਵਿਧਾਨ ਸਭਾ ਹਲਕਾ ਅਧੀਨ ਆਉਂਦਾ ਪਿੰਡ ਨੰਗਲ ਫਰੀਦਾ ਦੇ ਅਕਾਲੀ ਟਕਸਾਲੀ ਜਥੇਦਾਰ ਭੁਪਿੰਦਰ ਸਿੰਘ ਭਿੰਦਾ ਸੇਠ ਜ਼ਿਲ੍ਹਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਮਾਨ ਦੀ ਸੰਖੇਪ ਬਿਮਾਰੀ ਦੇ ਚਲਦਿਆਂ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਜਿਨ੍ਹਾਂ ਦਾ ਅੱਜ ਕਰੀਬ 2 ਵਜੇ ਉਨ੍ਹਾਂ ਦੇ ਜੱਦੀ ਪਿੰਡ ਨੰਗਲ ਫੀਦਾ ਆਦਮਪੁਰ ਵਿਖੇ ਸਸਕਾਰ ਕਰ ਦਿੱਤਾ ਗਿਆ | ਜਥੇਦਾਰ ਭੁਪਿੰਦਰ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਜਵਾਈ ਮਨਿੰਦਰਜੀਤ ਸਿੰਘ ਤੇ ਸਪੁੱਤਰੀ ਰਮਨਦੀਪ ਕੌਰ ਵਲੋਂ ਦਿੱਤੀ ਗਈ | ਇਸ ਮੌਕੇ ਰਾਜਨੀਤਿਕ ਧਾਰਮਿਕ ਆਗੂ, ਜਿਨ੍ਹਾਂ 'ਚ ਅਮਨਦੀਪ ਸਿੰਘ ਢਿੱਲੋਂ ਸਾਬਕ ਚੇਅਰਮੈਨ ਸ਼ੂਗਰ ਮਿੱਲ ਭੋਗੁਪਰ, ਹਰਕੀਤ ਸਿੰਘ ਨਿੱਝਰ ਕੋਆਡੀਨੇਟਰ ਕਿਸਾਨ ਵਿੰਗ ਹਲਕਾ ਆਦਮਪੁਰ, ਸੁਖਜੀਤ ਸਿੰਘ ਡਰੋਲੀ ਜ਼ਿਲ੍ਹਾ ਪ੍ਰਧਾਨ ਜਲੰਧਰ ਸ਼੍ਰੋਮਣੀ ਅਕਾਲੀ ਦਲ ਮਾਨ, ਸੁੱਲਖਣ ਸਿੰਘ ਸ਼ਾਹਕੋਟ, ਗੁਰਨਾਮ ਸਿੰਘ ਸਿੰਗੜੀਵਾਲਾ, ਗੁਰਦੀਪ ਸਿੰਘ, ਅਵਤਾਰ ਸਿੰਘ ਖੱਖ, ਕਰਤਾਰ ਸਿੰਘ ਡਰੋਲੀ, ਕਰਮ ਸਿੰਘ, ਪਲਵਿੰਦਰ ਸਿੰਘ, ਲਖਵੀਰ ਸਿੰਘ, ਕੁਲਵੰਤ ਸਿੰਘ, ਪ੍ਰਗਟ ਸਿੰਘ ਮੱਲੀ ਨੰਗਲ, ਦਲਵੀਰ ਸਿੰਘ ਖੋਜਕੀਪੁਰ, ਤੀਰਥ ਰਾਮ ਪੰਡੋਰੀ, ਜਸਵੰਤ ਸਿੰਘ ਰੰਧਾਵਾ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂ ਹਾਜ਼ਰ ਹੋਏ |
ਪਿਛਲੀ ਖ਼ਬਰ ਵਿਧਾਇਕ ਸ਼ੇਰੋਵਾਲੀਆ ਨੇ ਕਰਨਬੀਰ ਸਿੰਘ ਬੁਰਜ ਦੀ ਚੋਣ ਮੁਹਿੰਮ ਨੂੰ ਦਿੱਤਾ ਹੁਲਾਰਾ ਅਗਲੀ ਖ਼ਬਰ ਸੀਨੀਅਰ ਸੈਕੰਡਰੀ ਸਕੂਲ ਮਸਾਣੀਆਂ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।