29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਭੋਗਪੁਰ 'ਚ ਲੁੱਟਾਂ-ਖੋਹਾਂ ਤੇ ਚੋਰੀਆਂ ਦਾ ਸਿਲਸਿਲਾ ਜਾਰੀ, ਲੁਟੇਰਿਆਂ ਦੀ ਚਾਂਦੀ

ਅਜੀਤ ਡੈਸਕ 05-11-2025
ਭੋਗਪੁਰ, 4 ਨਵੰਬਰ (ਕਮਲਜੀਤ ਸਿੰਘ ਡੱਲੀ)-ਭੋਗਪੁਰ ਸ਼ਹਿਰ ਤੇ ਆਸ-ਪਾਸ ਦੇ ਪਿੰਡ ਵਿਚ ਲੁਟੇਰਿਆਂ ਤੇ ਚੋਰਾਂ ਵਲੋਂ ਲੁੱਟਾਂ-ਖੋਹਾਂ ਤੇ ਚੋਰੀਆਂ ਦਾ ਸਿਲਸਿਲਾ ਬੇਖੌਫ਼ ਜਾਰੀ ਹੈ ਅਤੇ ਲੁਟੇਰਿਆਂ ਤੇ ਚੋਰਾਂ ਦੀ ਚਾਂਦੀ ਹੋ ਰਹੀ ਹੈ | ਖ਼ਬਰ ਇਹ ਹੈ ਕਿ ਮੰਗਲਵਾਰ ਦੁਪਹਿਰ ਵੇਲੇ ਜਿਥੇ ਜਲੰਧਰ ਵਾਸੀ ਅਜੈ ਝਾਅ ਆਪਣੀ ਆਟੋ ਉਪਰ ਭੋਗਪੁਰ ਦੀਆਂ ਮੋਟਰ ਵਰਕਸ਼ਾਪਾਂ ਤੋਂ ਕਾਲਾ ਤੇਲ ਇਕੱਠਾ ਕਰਕੇ ਪਿੰਡ ਡੱਲਾ ਤੋਂ ਸੱਧਾ ਚੱਕ ਜੀ. ਟੀ. ਰੋਡ ਵੱਲ ਆ ਰਿਹਾ ਸੀ ਕਿ ਅਮਰ ਪੈਲੇਸ ਨਜ਼ਦੀਕ ਸਕੂਲ ਕੋਲ ਲੁਟੇਰਿਆਂ ਨੇ ਉਸ ਨੂੰ ਦਾਤਰ ਦਿਖਾ ਕੇ ਰੋਕਿਆ ਅਤੇ ਪੈਸਿਆਂ ਦੀ ਮੰਗ ਕੀਤੀ ਪਰ ਜਦੋਂ ਉਸ ਕੋਲੋਂ ਪੈਸੇ ਨਹੀਂ ਮਿਲੇ ਤਾਂ ਲੁਟੇਰਿਆਂ ਨੇ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ, ਜੋ ਜ਼ੇਰੇ ਇਲਾਜ ਜਪ ਹਸਪਤਾਲ ਵਿਖੇ ਦਾਖ਼ਲ ਹੈ | ਉਸ ਤੋਂ ਬਾਅਦ ਇਕ ਚੋਰ ਨੇ ਪਿੰਡ ਡੱਲੀ ਦੇ ਨਰਿੰਦਰ ਸਿੰਘ ਘੁੰਡਾ ਦੇ ਘਰ ਬਾਹਰ ਖੜ੍ਹਾ ਮੋਟਰਸਾਈਕਲ ਉਸ ਵੇਲੇ ਚੋਰੀ ਕਰ ਲਿਆ ਜਦੋਂ ਉਹ ਪਿੰਡ 'ਚ ਹੀ ਕਿਸੇ ਦੇ ਘਰ ਅਫਸੋਸ ਕਰਨ ਗਿਆ ਹੋਇਆ ਸੀ | ਹਾਲਾਂਕਿ ਉਸ ਵਲੋਂ ਮੋਟਰਸਾਈਕਲ ਚੋਰੀ ਵੇਲੇ ਦੀ ਫੁਟੇਜ਼ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ | ਇਸ ਤੋਂ ਇਲਾਵਾ ਪਿੰਡ ਡੱਲਾ ਵਿਚ ਗੁਰਮੇਲ ਸਿੰਘ ਦਾ ਮੋਟਰਸਾਈਕਲ ਚੋਰਾਂ ਵਲੋਂ ਚੋਰੀ ਕਰ ਲਿਆ | ਇਸ ਤੋਂ ਪਹਿਲਾਂ ਵੀ ਚੋਰਾਂ ਵਲੋਂ ਕਈ ਚੋਰੀਆਂ ਤੇ ਲੁੱਟਾਂ-ਖੋਹਾਂ ਕੀਤੀਆਂ ਜਾ ਰਹੀਆਂ ਹਨ ਪਰ ਪੁਲਿਸ ਵਲੋਂ ਅਜੇ ਤੱਕ ਕੋਈ ਚੋਰ ਫੜਿ•ਆ ਨਹੀਂ ਗਿਆ ਹੈ | ਇਸ ਸੰਬੰਧੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਸ਼ਾਹਕੋਟ ਵਿਖੇ ਭੇਦਭਰੀ ਹਾਲਤ 'ਚ ਖੇਤ 'ਚੋਂ ਮਿਲੀ ਪ੍ਰਵਾਸੀ ਮਜ਼ਦੂਰ ਦੀ ਲਾਸ਼ ਅਗਲੀ ਖ਼ਬਰ ਵਿਧਾਇਕ ਸ਼ੇਰੋਵਾਲੀਆ ਨੇ ਕਰਨਬੀਰ ਸਿੰਘ ਬੁਰਜ ਦੀ ਚੋਣ ਮੁਹਿੰਮ ਨੂੰ ਦਿੱਤਾ ਹੁਲਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।