ਕਰਤਾਰਪੁਰ, 4 ਨਵੰਬਰ (ਭਜਨ ਸਿੰਘ, ਜਨਕ ਰਾਜ ਗਿੱਲ)-ਪੰਜਾਬ ਸਰਕਾਰ ਵਲੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਗੁਰਦੁਆਰਾ ਗੰਗਸਰ ਸਾਹਿਬ, ਕਰਤਾਰਪੁਰ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ 'ਚ ਹਲਕਾ ਵਿਧਾਇਕ ਬਲਕਾਰ ਸਿੰਘ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐਸ. ਐਸ. ਪੀ. ਹਰਵਿੰਦਰ ਸਿੰਘ ਵਿਰਕ ਤੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਸ਼ੈਰੀ ਮਲਹੋਤਰਾ ਐਸ. ਡੀ. ਐਮ. ਜਲੰਧਰ-2 ਤੋਂ ਇਲਾਵਾ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰੀ | ਧਾਰਮਿਕ ਸਮਾਗਮ ਦÏਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਉਪਰੰਤ ਸਿੱਖ ਪੰਥ ਦੇ ਕੀਰਤਨੀਏ ਭਾਈ ਕਮਲਜੀਤ ਸਿੰਘ ਨੂਰ ਨੇ ਕੀਰਤਨ ਕੀਤਾ | ਉਪਰੰਤ ਢਾਡੀ ਜਤਿੰਦਰ ਸਿੰਘ ਨੂਰਪੁਰੀ ਦੇ ਜਥੇ ਵਲੋਂ ਸ਼ਹਾਦਤ ਦੇ ਪ੍ਰਸੰਗ ਸੁਣਾਏ ਗਏ | ਇਸ ਮÏਕੇ ਹਲਕਾ ਵਿਧਾਇਕ ਬਲਕਾਰ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ ਨੂੰ ਪੰਜਾਬ ਸਰਕਾਰ ਵਲੋਂ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਵੱਖ-ਵੱਖ ਸਮਾਗਮ ਉਲੀਕੇ ਗਏ ਹਨ | ਇਸੇ ਲੜੀ ਤਹਿਤ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਕਰਤਾਰਪੁਰ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ ਹੈ | ਇਨ੍ਹਾਂ 'ਚੋਂ ਹੀ ਇਕ ਨਗਰ ਕੀਰਤਨ ਗੁਰਦਾਸਪੁਰ ਤੋਂ 20 ਨਵੰਬਰ ਨੂੰ ਸ਼ੁਰੂ ਹੋ ਕੇ 21 ਨਵੰਬਰ ਨੂੰ ਕਰਤਾਰਪੁਰ ਤੋਂ ਹੁੰਦਾ ਹੋਇਆ ਨਗਰ ਕੀਰਤਨ ਜਲੰਧਰ ਵਿਖੇ ਠਹਿਰਾਅ ਕਰੇਗਾ | ਹਲਕਾ ਵਿਧਾਇਕ ਨੇ ਕਿਹਾ ਕਿ 23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ ਕਰਵਾਏ ਜਾ ਰਹੇ ਹਨ | ਇਸ ਮÏਕੇ ਸਟੇਜ ਸਕੱਤਰ ਦੀ ਸੇਵਾ ਪੰਥਕ ਵਿਦਵਾਨ ਭਾਈ ਹਰਵਿੰਦਰ ਸਿੰਘ ਵੀਰ ਰਹੀਮਪੁਰੀ ਵਲੋਂ ਸਚੁੱਜੇ ਢੰਗ ਨਾਲ ਨਿਭਾਈ ਗਈ | ਇਸ ਮÏਕੇ ਮੈਡਮ ਹਰਪ੍ਰੀਤ ਕÏਰ, ਨਾਇਬ ਤਹਿਸੀਲਦਾਰ ਵਿਪਨ ਕੁਮਾਰ, ਅੰਤਿ੍ੰਗ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਚੇਅਰਮੈਨ ਗੁਰਪਾਲ ਸਿੰਘ ਮਾਗੇਂਕੀ, ਕੌਂਸਲਰ ਪਿ੍ੰਸ ਅਰੋੜਾ, ਕੌਂਸਲਰ ਮਨਜਿੰਦਰ ਕÏਰ, ਕੌਂਸਲਰ ਰਾਜਵਿੰਦਰ ਕÏਰ, ਕੌਂਸਲਰ ਸੁਨੀਤਾ ਰਾਣੀ, ਕੌਂਸਲਰ ਬਲਵਿੰਦਰ ਕÏਰ, ਕੌਂਸਲਰ ਅਸ਼ੋਕ ਕੁਮਾਰ, ਕੌਂਸਲਰ ਡਿੰਪਲ ਕਪੂਰ, ਕੌਂਸਲਰ ਤੇਜਪਾਲ ਸਿੰਘ ਤੇਜੀ, ਸਾਬਕਾ ਚੇਅਰਮੈਨ ਰਾਜੂ ਅਰੋੜਾ, ਸਾਬਕਾ ਚੇਅਰਮੈਨ ਗੁਰਜਿੰਦਰ ਸਿੰਘ ਭਤੀਜਾ, ਵਰੁਣ ਬਾਵਾ, ਬੀਰ ਚੰਦ ਸੁਰੀਲਾ ,ਜਸਵਿੰਦਰ ਸਿੰਘ ਬਬਲਾ, ਐਡਵੋਕੇਟ ਜੱਸੀ ਚਾਹਲ , ਡਾ. ਸੁਨੀਲ ਮਦਾਨ, ਸੁਰਜੀਤ ਸਿੰਘ ਵਾਲੀਆ, ਸੰਨੀ ਛਾਬੜਾ , ਮੰਨੂੰ ਛਾਬੜਾ , ਲੱਕੀ ਅਟਵਾਲ, ਪੰਡਿਤ ਅਵਧ ਕੁਮਾਰ ,ਉਂਕਾਰ ਸਿੰਘ ਬਿਲਖੂ, ਰਾਜੂ ਮੱਟੂ, ਪ੍ਰਧਾਨ ਅਗਮਜੋਤ ਸਿੰਘ, ਸੰਤੋਖ ਸਿੰਘ ਨੰਦਰਾ, ਗੋਲਡੀ ਪਨੇਸਰ, ਸੰਜੇ ਅਗਰਵਾਲ, ਰਜਿੰਦਰ ਕਾਲੀਆ, ਸ਼ੇਰ ਸਿੰਘ ਨੰਦਰਾ, ਆਸ਼ੂ, ਪ੍ਰਧਾਨ ਮਨੀਸ਼ ਓਹਰੀ, ਕਿੰਟੂ ਵਾਲੀਆ, ਸੁਰਿੰਦਰ ਸਿੰਘ ਕਾਹਲੋਂ, ਪ੍ਰਧਾਨ ਹਰਸਲਿੰਦਰ ਸਿੰਘ, ਸਰਪੰਚ ਦਲਬੀਰ ਸਿੰਘ, ਬਲਵਿੰਦਰ ਸਿੰਘ ਗੋਲਡੀ, ਇਕਬਾਲ ਸਿੰਘ, ਗਗਨਦੀਪ ਸਿੰਘ ਚਕਰਾਲਾ, ਨੰਬਰਦਾਰ ਤਰਸੇਮ ਸਿੰਘ, ਗੁਰਭੇਜ ਸਿੰਘ ਸ਼ਹੀਦਾਂ, ਕੇਵਲ ਸਿੰਘ ਭਤੀਜਾ, ਪ੍ਰਧਾਨ ਬਹਾਦਰ ਸਿੰਘ, ਚਰਨਜੀਤ ਸਿੰਘ ਕਾਲਾ ਖੇੜਾ, ਨੰਬਰਦਾਰ ਮੋਹਣ ਸਿੰਘ, ਅਮਨਦੀਪ ਸਿੰਘ ਖੱਖ, ਚਰਨਜੀਤ ਸਿੰਘ ਚੰਨਾ ਪੱਤੜ, ਪੰਜਾਬੀ ਗਾਇਕ ਦਲਵਿੰਦਰ ਦਿਆਲਪੁਰੀ, ਕਿੰਦਾ ਮੰਡ, ਪਲਵਿੰਦਰ ਸਿੰਘ ਟਿਵਾਣਾ, ਸਰਪੰਚ ਨਿਸ਼ਾਨ ਸਿੰਘ, ਸੁੱਚਾ ਸਿੰਘ ਆਲਮਪੁਰ, ਗੁਰਦਿਆਲ ਸਿੰਘ ਜੰਡੇ ਸਰਾਏ, ਸਰਪੰਚ ਬਲਵਿੰਦਰ ਸਿੰਘ, ਹਰਜੀਤ ਸਿੰਘ ਸਰਪੰਚ, ਮਹਿੰਦਰ ਸਿੰਘ, ਪਰਮਜੀਤ ਸਿੰਘ ਘÏੜਾਬਾਹੀ, ਸ਼ੈਲੀ ਸਰਪੰਚ ਪਚਰੰਗਾ, ਸੁਖਦੇਵ ਸਿੰਘ ਬਲਾਕ ਪ੍ਰਧਾਨ, ਪ੍ਰਧਾਨ ਕਪਿਲ, ਪ੍ਰਧਾਨ ਦਵਿੰਦਰ ਸਿੰਘ, ਜਰਨੈਲ ਸਿੰਘ ਹੇਲਰ, ਸੁਰਿੰਦਰ ਸਿੰਘ ਖਾਨਕੇ, ਸੁਖਜਿੰਦਰ ਸਿੰਘ ਕੁਰਾਲਾ ,ਏਕਮਜੋਤ ਸਿੰਘ ਸਰਪੰਚ, ਨਰਿੰਦਰਪਾਲ ਸਿੰਘ ਮੋਮਨਪੁਰ, ਕਰਨੈਲ ਸਿੰਘ, ਅਵਤਾਰ ਸਿੰਘ ਆਦਿ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ ¢