10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਾਨੂੰ ਪਾਰ ਲੰਘਾ ਦਿਓ ਜੀ, ਅਸੀਂ ਪੜ੍ਹਨ ਸਕੂਲੇ ਜਾਣਾ

ਅਜੀਤ ਡੈਸਕ 23-11-2025
ਨਡਾਲਾ, 22 ਨਵੰਬਰ (ਰਘਬਿੰਦਰ ਸਿੰਘ)-ਕਸਬਾ ਨਡਾਲਾ ਦੇ ਪਿੰਡ ਰਾਏਪੁਰ ਅਰਾਈਆਂ ਮੋੜ ਨੇੜੇ ਸੜਕ 'ਤੇ ਖੜ੍ਹਾ ਗੰਦਾ ਪਾਣੀ ਇਹ ਬਰਸਾਤ ਤੋਂ ਬਾਅਦ ਦਾ ਸੀਨ ਨਹੀਂ ਹੈ ਬਲਕਿ ਇਹ ਨਾਲੀਆਂ ਦਾ ਗੰਦਾ ਪਾਣੀ ਹਮੇਸ਼ਾ ਹੀ ਇੱਥੇ ਖੜ੍ਹਾ ਰਹਿੰਦਾ ਹੈ ਜਿਸ ਕਾਰਨ ਆਉਂਦੇ ਜਾਂਦੇ ਰਾਹੀਆਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਬੜੀਆਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਤਸਵੀਰ ਵਿਚਲੇ ਸਵੇਰੇ-ਸਵੇਰੇ ਗੰਦੇ ਪਾਣੀ ਕੋਲ ਖੜ੍ਹੇ ਵਿਦਿਆਰਥੀ ਮਨ ਹੀ ਮਨ ਸ਼ਾਇਦ ਇਹੀ ਸੋਚਦੇ ਹੋਣੇ ਹਨ ਕਿ 'ਸਾਨੂੰ ਪਾਰ ਲੰਘਾ ਦਿਓ ਜੀ, ਅਸਾਂ ਪੜ੍ਹਨ ਸਕੂਲੇ ਜਾਣਾ' ਜੋ ਕਿ ਸਰਕਾਰ ਵਲੋਂ ਕੀਤੇ ਵਿਕਾਸ ਦੇ ਦਾਅਵੇ ਤੇ ਸਿੱਖਿਆਂ ਕ੍ਰਾਂਤੀ ਦੇ ਸਿਸਟਮ 'ਤੇ ਵੱਜੀ ਕਰਾਰੀ ਚਪੇੜ ਸਾਬਿਤ ਕਰ ਰਿਹਾ ਹੈ | ਇਸ ਸੰਬੰਧੀ ਸਥਾਨਕ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਮੌਜੂਦਾ ਸਰਕਾਰ ਦੇ ਕੌਂਸਲਰ ਦੇ ਘਰ ਦੇ ਨੇੜੇ ਇਹ ਹਲਾਤ ਹਨ ਤਾਂ ਆਮ ਜਨਤਾ ਆਪਣੇ ਇਲਾਕੇ ਦੇ ਵਿਕਾਸ ਦੀ ਆਸ ਕਿਥੋਂ ਰੱਖੇਗਾ | ਇੱਥੇ ਦੱਸ ਦੇਈਏ ਕਿ ਕਸਬੇ 'ਚ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਸੀਵਰੇਜ ਟਰੀਟਮੈਂਟ ਪਲਾਂਟ ਦਾ ਕੰਮ ਚੱਲ ਰਿਹਾ ਹੈ ਜੋ ਕਿ ਅਜੇ ਨਿਰਮਾਣ ਅਧੀਨ ਹੈ ਜਿਸ ਕਰਕੇ ਨਾਲੀਆਂ ਓਵਰ ਫਲੋਅ ਹੋ ਕਿ ਗੰਦਾ ਪਾਣੀ ਸੜਕਾਂ 'ਤੇ ਆ ਜਾਂਦਾ ਹੈ ਜਿਸ ਕਾਰਨ ਲੋਕਾਂ ਤੇ ਵਿਦਿਆਰਥੀਆਂ ਨੂੰ ਲੰਘਣ ਵੇਲੇ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਤਾਂ ਇੱਥੇ ਡਿਗ ਕੇ ਸੱਟਾਂ ਵੀ ਲਵਾ ਚੁੱਕੇ ਹਨ | ਲੋਕਾਂ ਨੇ ਮੰਗ ਕੀਤੀ ਹੈ ਕਿ ਜਦ ਤੱਕ ਪਾਣੀ ਦੀ ਨਿਕਾਸੀ ਦਾ ਹੱਲ ਨਹੀਂ ਹੋ ਜਾਂਦਾ ਤਦ ਤੱਕ ਇਨ੍ਹਾਂ ਨਾਲੀਆਂ ਦੇ ਕਿਨਾਰੇ ਉੱਚੇ ਕਰ ਦੇਣੇ ਚਾਹੀਦੇ ਹਨ ਤਾਂ ਜੋ ਪਾਣੀ ਓਵਰ ਫਲੋਅ ਹੋ ਕੇ ਸੜਕ 'ਤੇ ਨਾ ਆ ਸਕੇ ਤੇ ਇਸ ਤੋਂ ਪੈਦਾ ਹੁੰਦੀਆਂ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਬਚਿਆਂ ਜਾ ਸਕੇ |
ਪਿਛਲੀ ਖ਼ਬਰ 2 ਮੋਟਰਸਾਈਕਲਾਂ ਦੀ ਟੱਕਰ 'ਚ ਵਿਅਕਤੀ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਨਸ਼ੇ ਦੀਆਂ ਗੋਲੀਆਂ ਸਣੇ ਇੱਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।