22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਡਾ. ਬਲਵਿੰਦਰ ਸਿੰਘ ਛੇਹਰਟਾ ਵਰਗੇ ਲਹਿਰ ਨੂੰ ਸਮਰਪਿਤ ਸਿਰੜੀ ਸਾਥੀ ਵਿਰਲੇ ਪੈਦਾ ਹੁੰਦੇ ਹਨ-ਪਾਸਲਾ

ਅਜੀਤ ਡੈਸਕ 25-11-2025
ਜਲੰਧਰ, 24 ਨਵੰਬਰ (ਜਸਪਾਲ ਸਿੰਘ)-ਡਾ. ਬਲਵਿੰਦਰ ਸਿੰਘ ਛੇਹਰਟਾ ਵਰਗੇ ਲਹਿਰ ਨੂੰ ਸਮਰਪਿਤ, ਸਿਰੜੀ ਤੇ ਨਿਰਸਵਾਰਥ ਸਾਥੀ ਵਿਰਲੇ ਹੀ ਪੈਦਾ ਹੁੰਦੇ ਹਨ | ਇਹ ਪ੍ਰਗਟਾਵਾ ਨਾਰਾਇਣਗੜ੍ਹ ਅੰਮਿ੍ਤਸਰ ਦੇ ਸ਼ਕਤੀ ਮੰਦਰ 'ਚ ਹੋਏ ਭਾਰਤੀ ਇਨਕਲਾਬੀ ਮਾਰਕਸਵਾਦੀ (ਆਰ. ਐਮ. ਪੀ. ਆਈ.) ਦੇ ਜੁਝਾਰੂ ਆਗੂ ਡਾ. ਬਲਵਿੰਦਰ ਸਿੰਘ ਛੇਹਰਟਾ ਨਮਿਤ ਕਰਵਾਏ ਸ਼ਰਧਾਂਜਲੀ ਸਮਾਗਮ 'ਚ ਬੋਲਦਿਆਂ ਪਾਰਟੀ ਦੇ ਜਰਨਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕੀਤਾ | ਉਨ੍ਹਾਂ ਡਾ. ਬਲਵਿੰਦਰ ਨੇ ਮਜ਼ਲੂਮਾਂ ਖਿਲਾਫ ਹੁੰਦੀਆਂ ਧੱਕੇਸ਼ਾਹੀਆਂ ਅਤੇ ਸਰਕਾਰਾਂ ਦੀਆਂ ਲੋਕ ਦੋਖੀ ਨੀਤੀਆਂ ਵਿਰੁੱਧ ਲੜਦਿਆਂ ਅਨੇਕਾਂ ਵਾਰ ਜੇਲ੍ਹ ਯਾਤਰਾਵਾਂ ਕੀਤੀਆਂ ਤੇ ਕਈ ਝੂਠੇ ਪਰਚਿਆਂ ਦਾ ਸਾਹਮਣਾ ਕੀਤਾ | ਸਾਥੀ ਪਾਸਲਾ ਨੇ ਕਿਹਾ ਕਿ ਸਾਡੇ ਕੋਲੋਂ ਬੇਵਕਤ ਵਿਛੜੇ ਡਾ. ਬਲਵਿੰਦਰ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਹਾਕਮ ਜਮਾਤਾਂ ਦੀ ਲੁੱਟ ਖਿਲਾਫ ਇਕੱਠੇ ਹੋ ਕੇ ਜੂਝੀਏ | ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਆਪਣੇ ਯੁੱਧ ਸਾਥੀ ਨੂੰ ਅਕੀਦਤ ਭੇਟ ਕਰਦਿਆਂ ਉਨ੍ਹਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ | ਕਾਂਗਰਸ ਪਾਰਟੀ ਦੇ ਆਗੂ ਡਾ. ਰਾਜ ਕੁਮਾਰ ਵੇਰਕਾ, ਅਕਾਲੀ ਆਗੂ ਤਰਸੇਮ ਸਿੰਘ ਚੰਗਿਆੜਾ, 'ਆਪ' ਦੇ ਆਗੂ ਜਸਕਰਨ ਬਦੇਸ਼ਾ, ਸੀਪੀਆਈ ਦੇ ਆਗੂ ਬਲਵਿੰਦਰ ਸਿੰਘ ਦੁਧਾਲਾ, ਕਿਸਾਨ ਆਗੂ ਡਾਕਟਰ ਸਤਨਾਮ ਸਿੰਘ ਅਜਨਾਲਾ, ਨੌਜਵਾਨ ਆਗੂ ਧਰਮਿੰਦਰ ਸਿੰਘ ਬਦੇਸ਼ਾ, ਮੁਲਾਜ਼ਮ ਆਗੂ ਮੰਗਲ ਸਿੰਘ ਟਾਂਡਾ, ਸੀਟੀਯੂ ਪੰਜਾਬ ਦੇ ਆਗੂ ਜਗਤਾਰ ਸਿੰਘ ਕਰਮਪੁਰਾ ਨੇ ਵੀ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ | ਸਾਥੀ ਰਤਨ ਸਿੰਘ ਰੰਧਾਵਾ ਨੇ ਮੰਚ ਸੰਚਾਲਨ ਅਤੇ ਸਰਬਜੀਤ ਸਿੰਘ ਹੈਰੀ ਨੇ ਦਰਦ ਵੰਡਾਉਣ ਪੁੱਜੇ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮਹੀਪਾਲ ਬਠਿੰਡਾ, ਸ਼ਿਵ ਕੁਮਾਰ ਪਠਾਨਕੋਟ, ਸਾਥੀ ਗੁਰਦਰਸ਼ਨ ਬੀਕਾ, ਬਲਦੇਵ ਸਿੰਘ ਪੰਡੋਰੀ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਕਿਰਪਾਲ ਸਿੰਘ ਗਿੱਲ, ਅਮੋਲਕ ਸਿੰਘ, ਨਿਰਮਲ ਸਿੰਘ ਭੋਮਾ, ਨਰਿੰਦਰ ਸਿੰਘ, ਸੁਵਿੰਦਰ ਸਿੰਘ, ਧਰਮ ਸਿੰਘ ਪੱਟੀ, ਅਮਰਜੀਤ ਆਸਲ, ਨਤੀਸ਼ ਭੀਮ, ਦੀਪਕ ਠਾਕਰ, ਦਵਿੰਦਰ ਸੋਹਲ, ਬਾਬਾ ਅਰਜਨ ਸਿੰਘ ਸਮੇਤ ਵੱਖੋ-ਵੱਖ ਸਿਆਸੀ ਦਲਾਂ, ਟਰੇਡ ਯੂਨੀਅਨਾਂ, ਤਬਕਾਤੀ ਸੰਗਠਨਾਂ, ਧਾਰਮਿਕ-ਸਮਾਜਿਕ ਸੰਸਥਾਵਾਂ ਦੇ ਆਗੂ ਤੇ ਕਾਰਕੁੰਨ ਵੀ ਮੌਜੂਦ ਸਨ |
ਪਿਛਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਨਗਰ 'ਚ ਦੁਕਾਨ ਦੀ ਹੋਈ ਨਾਜਾਇਜ਼ ਉਸਾਰੀ ਕਰਕੇ ਲੋਕਾਂ 'ਚ ਰੋਸ ਅਗਲੀ ਖ਼ਬਰ ਸੀ.ਟੀ. ਵਰਲਡ ਸਕੂਲ ਨੇ ਸ਼ਾਨੋ-ਸ਼Ïਕਤ ਨਾਲ 'ਸ਼ੇਰ-ਏ-ਪੰਜਾਬ' ਸਾਲਾਨਾ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।