ਜਲੰਧਰ, 24 ਨਵੰਬਰ (ਸ਼ਿਵ ਸ਼ਰਮਾ)-ਵਾਰਡ ਨੰਬਰ-3 ਅਧੀਨ ਆਉਂਦੇ ਸ਼ਹੀਦ ਬਾਬਾ ਦੀਪ ਸਿੰਘ ਨਗਰ 'ਚ ਉਸਾਰੀ ਗਈ ਨਾਜਾਇਜ਼ ਦੁਕਾਨ ਕਰਕੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਲੀ ਨੰਬਰ 2 ਦੇ ਲੋਕਾਂ ਨੇ ਦੱਸਿਆ ਕਿ 2 ਸਾਲ ਪਹਿਲਾਂ ਇਸ ਉਸਾਰੀ ਸੰਬੰਧੀ ਮੁਹਤਬਰ ਲੋਕਾਂ ਦੀ ਹਾਜ਼ਰੀ 'ਚ ਘਰ ਦੇ ਵਿਚ ਹੀ ਨਾਜਾਇਜ਼ ਦੁਕਾਨ ਦੀ ਉਸਾਰੀ ਕਰਨ ਵਾਲੇ ਨੇ ਮੰਨਿਆ ਸੀ ਕਿ ਉਹ ਇਸ ਤਰ੍ਹਾਂ ਦੀ ਗਲਤੀ ਨਹੀਂ ਕਰੇਗਾ ਪਰ ਬੀਤੇ ਕੱਲ੍ਹ ਸਾਰੇ ਨਿਯਮਾਂ ਦੀ ਉਲੰਘਣਾ ਕਰਦਿਆਂ ਉਸ ਨੇ ਚਿੱਟੇ ਦਿਨ ਹੀ 1 ਘੰਟੇ 'ਚ ਰਿਹਾਇਸ਼ੀ ਇਲਾਕੇ 'ਚ ਦੁਕਾਨ ਉਸਾਰ ਕੇ ਨਗਰ ਨਿਗਮ ਦੇ ਹੁਕਮਾਂ ਨੂੰ ਟਿੱਚ ਜਾਣਿਆ ਹੈ | ਲੋਕਾਂ ਨੇ ਕਿਹਾ ਕਿ ਰਿਹਾਇਸ਼ੀ ਇਲਾਕੇ 'ਚ ਦੁਕਾਨ ਉਸਾਰਨਾ ਨਿਯਮਾਂ ਦੇ ਬਿਲਕੱੁਲ ਉਲਟ ਹੈ ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਨਗਰ ਨਿਗਮ ਤੋਂ ਮੰਗ ਕੀਤੀ ਕਿ ਨਾਜਾਇਜ਼ ਦੁਕਾਨ ਦੀ ਉਸਾਰੀ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇ |