08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਨੇ ਕਰਵਾਏ ਉਮੀਦਵਾਰਾਂ ਦੇ ਕਾਗਜ਼ ਦਾਖ਼ਲ

ਅਜੀਤ ਡੈਸਕ 06-12-2025
ਜਲੰਧਰ, 5 ਦਸੰਬਰ (ਜਸਪਾਲ ਸਿੰਘ)-ਸਾਬਕਾ ਵਿਧਾਇਕ ਅਤੇ ਸੀਨੀਅਰ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਨੇ ਪਿਛਲੇ ਦਿਨੀਂ ਜਲੰਧਰ ਛਾਉਣੀ ਹਲਕੇ 'ਚ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਵੱਖ-ਵੱਖ ਜ਼ੋਨਾਂ ਤੋਂ ਪਾਰਟੀ ਉਮੀਦਵਾਰਾਂ ਦੇ ਕਾਗਜ਼ ਸਹਾਇਕ ਰਿਟਰਨਿੰਗ ਅਧਿਕਾਰੀਆਂ ਕੋਲ ਦਾਖਲ ਕਰਵਾਏ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ ਮੱਕੜ ਨੇ ਦੱਸਿਆ ਕਿ ਪਾਰਟੀ ਵਲੋਂ ਛਾਉਣੀ ਹਲਕੇ 'ਚ ਪੈਂਦੇ ਸਾਰੇ ਜ਼ੋਨਾਂ 'ਤੇ ਪਹਿਲੀ ਵਾਰ ਆਪਣੇ ਬਲਬੂਤੇ 'ਤੇ ਚੋਣ ਲੜੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਪਾਰਟੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਜਮਸ਼ੇਰ ਜ਼ੋਨ ਤੋਂ ਕੁਲਦੀਪ ਮਾਣਕ ਫੋਲੜੀਵਾਲ ਅਤੇ ਜੰਡਿਆਲਾ ਜ਼ੋਨ ਤੋਂ ਮਨੂੰ ਮੋਹਨ ਨੂੰ ਉਮੀਦਵਾਰ ਬਣਾਇਆ ਗਿਆ ਹੈ | ਇਸੇ ਤਰ੍ਹਾਂ ਬਲਾਕ ਸੰਮਤੀ ਦੇ ਕੁੱਕੜ ਪਿੰਡ ਜ਼ੋਨ ਤੋਂ ਸੁਮਨ ਬੰਬੀਆਂਵਾਲ, ਅਲੀਪੁਰ ਤੋਂ ਅਜੇ ਸਾਂਪਲਾ, ਰਾਏਪੁਰ ਤੋਂ ਤਾਰੋ, ਜਮਸ਼ੇਰ ਤੋਂ ਰਣਜੀਤ ਕੌਰ, ਭੋਡੇ ਸਪਰਾਏ ਤੋਂ ਜਸਵੀਰ ਕੌਰ, ਜੁਗਰਾਲ ਤੋਂ ਗੋਰਾ ਯੂਨਸ ਮਸੀਹ, ਫੋਲੜੀਵਾਲ ਤੋਂ ਸੁਮਨ ਭੱਟੀ, ਪ੍ਰਤਾਪਪੁਰਾ ਤੋਂ ਮੋਹਿਤ ਸ਼ਰਮਾ, ਫੂਲਪੁਰ ਤੋਂ ਸੰਤੋਸ਼ ਕੁਮਾਰੀ, ਧਨੀਪਿੰਡ ਤੋਂ ਮਮਤਾ, ਸਮਰਾਏ ਤੋਂ ਭੁਪਿੰਦਰ ਸਿੰਘ ਮਾਨ, ਜੰਡਿਆਲੀ ਤੋਂ ਮਨਜੀਤ ਕੌਰ ਕੰਗਣੀਵਾਲ, ਜੰਡਿਆਲਾ ਤੋਂ ਜਸਵੀਰ ਜੱਸੀ ਨੂੰ ਉਮੀਦਵਾਰ ਬਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ 12 ਬਲਾਕ ਸੰਮਤੀ ਤੇ 2 ਜ਼ਿਲ੍ਹਾ ਪ੍ਰੀਸ਼ਦਾਂ ਲਈ ਭਾਜਪਾ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ 'ਤੇ ਹੀ ਚੋਣਾਂ ਲੜਨਗੇ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਜ਼ੋਨ ਨੰ: 10 ਗਿੱਦੜਪਿੰਡੀ ਤੋਂ 'ਆਪ' ਦੇ ਉਮੀਦਵਾਰ ਐਡਵੋਕੇਟ ਨਵਨੀਤ ਕੌਰ ਮਰੋਕ ਵਲੋਂ ਨਾਮ... ਅਗਲੀ ਖ਼ਬਰ ਦੋਆਬਾ ਚੌਕ ਨੇੜੇ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।