08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਜ਼ੋਨ ਨੰ: 10 ਗਿੱਦੜਪਿੰਡੀ ਤੋਂ 'ਆਪ' ਦੇ ਉਮੀਦਵਾਰ ਐਡਵੋਕੇਟ ਨਵਨੀਤ ਕੌਰ ਮਰੋਕ ਵਲੋਂ ਨਾਮਜ਼ਦਗੀ ਪੇਪਰ ਦਾਖ਼ਲ

ਅਜੀਤ ਡੈਸਕ 06-12-2025
ਲੋਹੀਆਂ ਖਾਸ, 5 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਸ਼੍ਰੀਮਤੀ ਅਮਨਿੰਦਰ ਕੌਰ ਏ.ਡੀ.ਸੀ. (ਜਨਰਲ) ਜਲੰਧਰ ਦੇ ਦਫ਼ਤਰ 'ਚ ਜਿਲ੍ਹਾ ਪ੍ਰੀਸ਼ਦ ਜਲੰਧਰ ਦੇ ਜੋਨ ਨੰਬਰ 10 ਗਿੱਦੜ ਪਿੰਡੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਨਵਨੀਤ ਕੌਰ ਮਰੋਕ ਸੁਪਤਨੀ ਸਰਬਜੀਤ ਸਿੰਘ ਸਾਬੀ ਮਰੋਕ ਮੌਜੂਦਾ ਸਰਪੰਚ ਯੂਸਫ਼ਪੁਰ ਦਾਰੇਵਾਲ ਵੱਲੋਂ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਗਏ | ਆਪ ਦੇ ਹਲਕਾ ਸ਼ਾਹਕੋਟ ਤੋਂ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਦੀ ਅਗਵਾਈ ਹੇਠ ਆਪਣੇ ਸਮਰਥਕਾਂ ਨਾਲ ਦਫ਼ਤਰ ਪੁੱਜੇ ਸਰਬਜੀਤ ਸਿੰਘ ਸਾਬੀ ਮਰੋਕ ਵੱਲੋਂ ਉਮੀਦਵਾਰ ਐਡਵੋਕੇਟ ਨਵਨੀਤ ਕੌਰ ਮਰੋਕ ਦੇ ਜਿਥੇ ਪੇਪਰ ਦਾਖਲ ਕਰਵਾਏ ਉਥੇ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਵਜੋਂ ਪਾਰਟੀ ਦੇ ਯੂਥ ਆਗੂ ਨਵਦੀਪ ਸਿੰਘ ਸਰਪੰਚ ਕੁਤਬੀਵਾਲ ਵੱਲੋਂ ਵੀ ਆਪਣੇ ਕਾਗਜ਼ ਦਾਖਲ ਕਰਵਾਏ ਗਏ ਹਨ | ਇਸ ਸਬੰਧੀ ਗੱਲਬਾਤ ਕਰਦਿਆਂ ਹਲਕਾ ਸ਼ਾਹਕੋਟ ਤੋਂ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ 600 ਯੂਨਿਟ ਬਿਜਲੀ ਮੁਫ਼ਤ, ਦਫ਼ਤਰੀ ਕੰਮ ਕਾਜ ਆਨਲਾਈਨ ਕਰਕੇ ਘੱਟ ਕੀਤੀ ਖੱਜ਼ਲ-ਖੁਆਰੀ ਸਮੇਤ ਅਨੇਕਾਂ ਅਜਿਹੀਆਂ ਸਹੂਲਤਾਂ ਹਨ ਜੋ ਆਮ ਲੋਕਾਂ ਨੂੰ ਦਿੱਤੀਆਂ ਹਨ, ਜਿਨ੍ਹਾਂ ਦੀ ਬਦੌਲਤ ਸਾਰੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਸੀਟਾਂ ਜਿੱਤ ਕੇ ਅਸੀਂ ਆਪਣੇ ਚੇਅਰਮੈਨ ਬਣਾ ਕੇ ਇਤਿਹਾਸ ਰਚਾਂਗੇ | ਇਸ ਮੌਕੇ ਸ਼ਾਹਕੋਟ ਦੇ ਸੰਗਠਨ ਸਕੱਤਰ ਹਰਜਿੰਦਰ ਸਿੰਘ ਸੀਚੇਵਾਲ, ਗੁਰਪ੍ਰੀਤ ਸਿੰਘ ਮਰੋਕ ਦਾਰੇਵਾਲ ਅਤੇ ਹੋਰ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਐਡਵੋਕੇਟ ਸੈਣੀ ਨੇ ਭਰੀ 'ਆਪ' ਵਲੋਂ ਜ਼ਿਲ੍ਹਾ ਪ੍ਰੀਸ਼ਦ ਦੀ ਨਾਮਜ਼ਦਗੀ ਅਗਲੀ ਖ਼ਬਰ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਨੇ ਕਰਵਾਏ ਉਮੀਦਵਾਰਾਂ ਦੇ ਕਾਗਜ਼ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।