08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਐਡਵੋਕੇਟ ਸੈਣੀ ਨੇ ਭਰੀ 'ਆਪ' ਵਲੋਂ ਜ਼ਿਲ੍ਹਾ ਪ੍ਰੀਸ਼ਦ ਦੀ ਨਾਮਜ਼ਦਗੀ

ਅਜੀਤ ਡੈਸਕ 06-12-2025
ਭੋਗਪੁਰ, 5 ਦਸੰਬਰ (ਡੱਲੀ)-ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਜ਼ੋਨ ਚੌਲਾਂਗ ਤੋਂ ਆਮ ਆਦਮੀ ਪਾਰਟੀ ਨੇ ਬੁੱਧੀਜੀਵੀ ਤੇ ਇਮਾਨਦਾਰ ਐਡਵੋਕੇਟ ਅਮਰੀਕ ਸਿੰਘ ਸੈਣੀ ਨੂੰ ਉਮੀਦਵਾਰ ਐਲਾਨਿਆ ਹੈ | ਹਲਕਾ ਆਦਮਪੁਰ ਦੇ ਇੰਚਾਰਜ ਪਵਨ ਟੀਨੂੰ ਨੇ ਕਿਹਾ ਕਿ ਸੈਣੀ ਹਾਂਪੱਖੀ, ਵਿਗਿਆਨਕ ਸੋਚ ਦੇ ਧਾਰਨੀ ਹਨ ਅਤੇ ਉਹ ਅਕਸਰ ਸਮਾਜ ਸੇਵੀ ਕਾਰਜਾਂ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਹਨ | ਇਸ ਮੌਕੇ ਐਡਵੋਕੇਟ ਸੈਣੀ ਨੇ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਇਲਾਕੇ ਦੇ ਵਿਕਾਸ ਲਈ ਯੋਜਨਾਵਾਂ ਉਲੀਕ ਕੇ ਪਵਨ ਟੀਨੂੰ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਨੇਪਰੇ ਚਾੜ੍ਹਨਗੇ | ਉਨ੍ਹਾਂ ਕਿਹਾ ਕਿ ਚੌਲਾਂਗ ਜ਼ੋਨ 'ਚ ਕੁੱਲ 57 ਪਿੰਡ ਆਉਂਦੇ ਹਨ, ਜਿਨ੍ਹਾਂ 'ਚ ਵਿਧਾਨ ਸਭਾ ਹਲਕਾ ਆਦਮਪੁਰ ਦੇ 33 ਪਿੰਡ ਅਤੇ ਹਲਕਾ ਕਰਤਾਰਪੁਰ ਦੇ 24 ਪਿੰਡ ਸ਼ਾਮਿਲ ਹਨ | ਪ੍ਰਦੀਪ ਸਿੰਘ ਲੁਹਾਰਾਂ ਨੇ ਕਿਹਾ ਕਿ ਐਡਵੋਕੇਟ ਸੈਣੀ ਦੀ ਜਿੱਤ ਯਕੀਨੀ ਹੈ ਅਤੇ ਉਨ੍ਹਾਂ ਦੇ ਉਮੀਦਵਾਰ ਐਲਾਨੇ ਜਾਣ ਨਾਲ ਇਲਾਕੇ ਦਾ ਹਰ ਵਰਗ ਖੁਸ਼ ਹੈ | ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਉਨ੍ਹਾਂ ਨਾਲ ਪਰਮਜੀਤ ਸਿੰਘ ਸੰਗਠਨ ਇੰਚਾਰਜ ਹਲਕਾ ਆਦਮਪੁਰ, ਅਮਰਜੀਤ ਸਿੰਘ ਸਰਪੰਚ ਲੜੋਆ, ਪ੍ਰਦੀਪ ਸਿੰਘ ਲੁਹਾਰਾਂ ਬਲਾਕ ਪ੍ਰਧਾਨ, ਦੀਦਾਰ ਸਿੰਘ ਬਡਵਾਲ, ਹਰਮਿੰਦਰ ਸਿੰਘ ਭੇਲਾ, ਡਾ. ਕਮਲ ਕੌਂਸਲਰ ਭੋਗਪੁਰ ਰਮੇਸ਼ ਚੰਦਰ ਅਰੋੜਾ ਸੀਨੀਅਰ 'ਆਪ' ਆਗੂ, ਬਲਾਕ ਪ੍ਰਧਾਨ ਭੰਡਾਰੀ ਸਾਹਿਬ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਿਆਸੀ ਸਰਗਰਮੀਆਂ 'ਚ ਵਿਧਾਇਕਾ ਇੰਦਰਜੀਤ ਕੌਰ ਮਾਨ ਵਿਰੋਧੀਆਂ ਤੋਂ ਅੱਗੇ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਜ਼ੋਨ ਨੰ: 10 ਗਿੱਦੜਪਿੰਡੀ ਤੋਂ 'ਆਪ' ਦੇ ਉਮੀਦਵਾਰ ਐਡਵੋਕੇਟ ਨਵਨੀਤ ਕੌਰ ਮਰੋਕ ਵਲੋਂ ਨਾਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।