07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪਤਨੀ ਨਾਲ ਝਗੜੇ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਨੇ ਪਾਰਕ 'ਚ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

ਅਜੀਤ ਡੈਸਕ 06-12-2025
ਮਕਸੂਦਾਂ, 5 ਦਸੰਬਰ (ਸੌਰਵ ਮਹਿਤਾ)-ਦਾਦਾ ਕਾਲੋਨੀ 'ਚ ਰਹਿਣ ਵਾਲੇ ਇੱਕ ਪ੍ਰਵਾਸੀ ਮਜ਼ਦੂਰ ਵਲੋਂ ਪਤਨੀ ਨਾਲ ਰਾਤ ਨੂੰ ਹੋਏ ਝਗੜੇ ਤੋਂ ਨਾਰਾਜ਼ ਹੋ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਮੁਤਾਬਕ, ਸ਼ੁੱਕਰਵਾਰ ਸਵੇਰੇ ਸਥਾਨਕ ਲੋਕ ਪਾਰਕ ਵਿੱਚ ਸੈਰ ਕਰਨ ਆਏ ਲੋਕਾਂ ਨੇ ਦੇਖਿਆ ਕਿ ਇੱਕ ਵਿਅਕਤੀ ਨੇ ਝੂਲੇ ਨਾਲ ਫਾਹਾ ਲਿਆ ਹੋਇਆ ਸੀ, ਜਿਸ ਤੋਂ ਬਾਅਦ ਤੁਰੰਤ ਪੁਲਿਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ ਗਈ ਤਾਂ ਸੂਚਨਾ ਮਿਲਣ ਤੋਂ ਬਾਅਦ ਫੋਕਲ ਪੁਆਇੰਟ ਚੌਂਕੀ ਦੇ ਏ.ਐਸ.ਆਈ. ਰਾਜਪਾਲ ਸਿੰਘ ਪਹੁੰਚੇ ਜਿਨ੍ਹਾਂ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਉਹ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਲਟਕਦੇ ਵਿਅਕਤੀ ਨੂੰ ਹੇਠਾਂ ਉਤਾਰਿਆ | ਮਿ੍ਤਕ ਦੀ ਪਛਾਣ ਨੰਦ ਕਿਸ਼ੋਰ (50) ਪੁੱਤਰ ਦਲਾਰਾ ਰਾਮ, ਨਿਵਾਸੀ ਦਾਦਾ ਕਾਲੋਨੀ, ਵਜੋਂ ਹੋਈ ਹੈ | ਉਹ ਲੇਬਰ ਦਾ ਕੰਮ ਕਰਦਾ ਸੀ | ਪੁਲਿਸ ਦੇ ਮੁਤਾਬਕ, ਉਸ ਨੇ ਝੂਲੇ ਨਾਲ ਕੱਪੜਾ ਬੰਨ੍ਹ ਕੇ ਫਾਹਾ ਲਗਾਇਆ ਸੀ | ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਵੀਰਵਾਰ ਰਾਤ ਨੰਦ ਕਿਸ਼ੋਰ ਤੇ ਉਸ ਦੀ ਪਤਨੀ ਦਾ ਕਿਸੇ ਗੱਲ ਨੂੰ ਲੈ ਝਗੜਾ ਹੋਇਆ ਸੀ | ਜਿਸ ਤੋਂ ਬਾਅਦ ਆਨੰਦ ਕਿਸ਼ੋਰ ਨਾਰਾਜ਼ ਹੋ ਕੇ ਘਰੋਂ ਨਿਕਲ ਗਿਆ ਅਤੇ ਰਾਤ ਵਿੱਚ ਹੀ ਇਹ ਕਦਮ ਚੁੱਕ ਲਿਆ | ਪੁਲਿਸ ਨੇ ਮਿ੍ਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤਾ ਹੈ | ਮਾਮਲੇ ਦੀ ਅਗਲੀ ਜਾਂਚ ਚੱਲ ਰਹੀ ਹੈ |
ਪਿਛਲੀ ਖ਼ਬਰ ਸ਼ਿਵ ਜੋਤੀ ਪਬਲਿਕ ਸਕੂਲ ਦੀ ਰਿਆਸ਼ੀ ਨੇ ਫੈਂਸੀ ਡਰੈੱਸ ਮੁਕਾਬਲੇ 'ਚ ਹੌਸਲਾ ਇਨਾਮ ਜਿੱਤਿਆ ਅਗਲੀ ਖ਼ਬਰ ਨਿਊ ਅਮਰਦਾਸ ਨਗਰ 'ਚ ਸਫ਼ਾਈ ਮਸ਼ੀਨ ਨੂੰ ਲੈ ਕੇ 2 ਧਿਰਾਂ 'ਚ ਤਣਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।