ਮੰਡੀ ਕਿੱਲਿਆਂਵਾਲੀ, 17 ਜੂਨ (ਇਕਬਾਲ ਸਿੰਘ ਸ਼ਾਂਤ)-ਹਾਈਕੋਰਟ ਨੇ ਪਿੰਡ ਕਿੱਲਿਆਂਵਾਲੀ 'ਚ ਸਰਪੰਚੀ ਚੋਣ ਦੀ ਮੁੜ ਗਿਣਤੀ ਮਾਮਲੇ 'ਚ ਨੋਟਿਸ ਆਫ਼ ਮੋਸ਼ਨ ਜਾਰੀ ਕੀਤਾ ਹੈ, ਜਿਸ ਦੀ ਪੇਸ਼ੀ 18 ਜੂਨ ਨੂੰ ਹੋਣੀ ਹੈ | ਜੇਤੂ ਰਹੀ ਸਰਪੰਚ ਕਵਿਤਾ ਨੇ ਮੁੜ ਗਿਣਤੀ ਮੌਕੇ 24 ਵੋਟਾਂ ਗ਼ਾਇਬ ਪਾਏ ਜਾਣ ਮਗਰੋਂ ਹਾਈਕੋਰਟ ਦਾ ਰੁਖ ਕੀਤਾ ਸੀ | ਉਸ ਦੀ ਰਿੱਟ ਪਟੀਸ਼ਨ 'ਤੇ ਹਾਈਕੋਰਟ 'ਚ ਪੇਸ਼ੀ ਸੀ | ਦੱਸਦਈਏ ਕਿ ਬੀਤੀ 5 ਜੂਨ ਨੂੰ ਹਾਰੀ ਉਮੀਦਵਾਰ ਮਨਪ੍ਰੀਤ ਕੌਰ ਦੀ ਪਟੀਸ਼ਨ 'ਤੇ ਚੋਣ ਟਿ੍ਬਿਊਨਲ ਮਲੋਟ ਨੇ ਮੁੜ ਗਿਣਤੀ ਕਰਵਾਈ ਸੀ | ਉਸ ਸਮੇਂ ਚਾਰ ਬੂਥਾਂ ਦੇ ਬੈਲਟਾਂ ਪੇਪਰਾਂ ਵਾਲੇ ਸੰਦੂਕ 'ਚੋਂ 32 ਰੱਦ ਵੋਟਾਂ 'ਚੋਂ ਸਿਰਫ਼ ਅੱਠ ਰੱਦ ਹੀ ਮੌਜੂਦ ਮਿਲੀਆਂ | ਤੁਰੰਤ ਗਿਣਤੀ ਪ੍ਰਕਿਰਿਆ ਰੱਦ ਕਰਕੇ ਪੋਲਿੰਗ ਪਾਰਟੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਸੀ |