ਮਾਨਸਾ, 15 ਜੂਨ (ਸੱਭਿ.ਪ੍ਰਤੀ)-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵਿਖੇ 17 ਜੂਨ ਨੂੰ ਸਵੇਰੇ 10:00 ਤੋਂ 1:30 ਵਜੇ ਤੱਕ ਜੀ.ਐਸ.ਏ. ਇੰਡਸਟਰੀਜ਼ ਪਟਿਆਲਾ ਵਲੋਂ ਮਸ਼ੀਨ ਆਪ੍ਰੇਟਰ-ਕਮ-ਹੈਲਪਰ ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ | ਪਲੇਸਮੈਂਟ ਅਫ਼ਸਰ ਗੌਰਵ ਗੋਇਲ ਨੇ ਦੱਸਿਆ ਕਿ ਕੈਂਪ ਵਿਚ ਘੱਟੋ ਘੱਟ ਯੋਗਤਾ 10ਵੀਂ ਪਾਸ ਲੜਕੇ ਤੇ ਲੜਕੀਆਂ ਭਾਗ ਲੈ ਸਕਦੇ ਹਨ, ਜਿਨ੍ਹਾਂ ਦੀ ਉਮਰ 18 ਤੋਂ 30 ਸਾਲ ਤੱਕ ਹੋਣੀ ਚਾਹੀਦੀ ਹੈ |