30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਜੀਤਸਰ ਸਕੂਲ ਦੇ ਖਿਡਾਰੀ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ 'ਚ ਛਾਏ

ਅਜੀਤ ਡੈਸਕ 18-10-2025
ਬੁਢਲਾਡਾ, 17 ਅਕਤੂਬਰ (ਸਵਰਨ ਸਿੰਘ ਰਾਹੀ)- ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਕੁਸ਼ਤੀ ਤੇ ਕਬੱਡੀ ਮੁਕਾਬਲਿਆਂ 'ਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੀਤਸਰ (ਬੱਛੋਆਣਾ) ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ ਜਦਕਿ ਕੁੜੀਆਂ ਨੇ ਨੈਸ਼ਨਲ ਕਬੱਡੀ ਤੇ ਖੋ-ਖੋ 'ਚ ਵੀ ਪਹਿਲੇ ਸਥਾਨ ਹਾਸਲ ਕੀਤੇ ਹਨ | ਸਕੂਲ ਮੁਖੀ ਸਤਪਾਲ ਸਿੰਘ ਨੇ ਦੱਸਿਆ ਕਿ ਸਕੂਲ ਵਿਦਿਆਰਥੀ ਕੁਸ਼ਤੀ 32 ਕਿੱਲੋ ਫਸਟ, 25 ਅਤੇ 28 ਕਿੱਲੋ 'ਚ ਸੈਕੰਡ ਰਹੇ | ਇਸੇ ਤਰ੍ਹਾਂ ਕੁੜੀਆਂ ਨੇ ਚੈੱਸ ਮੁਕਾਬਲੇ ਵਿਚ ਦੂਸਰਾ ਸਥਾਨ ਪ੍ਰਾਪਤ ਕਰਨ ਸਮੇਤ ਕਬੱਡੀ ਨੈਸ਼ਨਲ ਸਟਾਇਲ ਚ ਲਗਾਤਾਰ ਤੀਸਰੇ ਸਾਲ ਬਲਾਕ ਜੇਤੂ ਰਹਿਣ ਦਾ ਮਾਣ ਹਾਸਲ ਕੀਤਾ | ਲੜਕੀਆਂ ਦੀ ਖੋ-ਖੋ ਟੀਮ ਵੀ ਪਹਿਲੇ ਸਥਾਨ 'ਤੇ ਰਹੀ | ਮੈਨੇਜਮੈਂਟ ਕਮੇਟੀ ਚੇਅਰਮੈਨ ਗੁਰਪਿਆਰ ਸਿੰਘ ਅਤੇ ਜਗਦੀਪ ਸਿੰਘ ਵਲੋਂ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਸ ਸਕੂਲ ਦੀਆਂ 9 ਲੜਕੀਆਂ ਕਬੱਡੀ ਨੈਸ਼ਨਲ 'ਚ ਪੰਜਾਬ ਖੇਡ ਚੁੱਕੀਆਂ ਹਨ |
ਪਿਛਲੀ ਖ਼ਬਰ ਫ਼ਸਲ ਖ਼ਰਾਬੇ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਵਿੱਤੀ ਮਦਦ ਦੇ ਮਨਜ਼ੂਰੀ ਪੱਤਰ ਸੌਂਪੇ ਅਗਲੀ ਖ਼ਬਰ ਮਨੂ ਵਾਟਿਕਾ ਸਕੂਲ ਬੁਢਲਾਡਾ ਨੇ ਜਿੱਤੀ ਓਵਰ ਆਲ ਟਰਾਫ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।