ਭੀਖੀ, 17 ਅਕਤੂਬਰ (ਸਹੋਤਾ)- ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਵਲੋਂ ਸਥਾਨਕ ਸਬ-ਤਹਿਸੀਲ ਵਿਖੇ ਭੀਖੀ ਇਲਾਕੇ ਦੇ ਪਿੰਡ ਮੱਤੀ, ਹੀਰੋਂ ਕਲਾਂ ਅਤੇ ਹੌਡਲਾ ਕਲਾਂ ਦੇ 35 ਪ੍ਰਭਾਵਿਤ ਕਿਸਾਨਾਂ ਨੂੰ 5 ਲੱਖ 29 ਹਜ਼ਾਰ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦਾ ਹਰ ਵਰਕਰ ਪ੍ਰਭਾਵਿਤ ਪਰਿਵਾਰਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਾ ਹੈ | ਇਸ ਮੌਕੇ ਐਸ.ਡੀ.ਐਮ. ਮਾਨਸਾ ਕਾਲਾ ਰਾਮ ਕਾਂਸਲ, ਨਾਇਬ ਤਹਿਸੀਲਦਾਰ ਅਨੁਦੀਪ ਸ਼ਰਮਾ, ਮਾਰਕੀਟ ਕਮੇਟੀ ਦੇ ਚੇਅਰਮੈਨ ਵਰਿੰਦਰ ਸੋਨੀ, ਆਪ ਆਗੂ ਸੁਖਦੇਵ ਸਿੰਘ ਭੀਖੀ, ਸਰਪੰਚ ਜਤਿੰਦਰ ਸਿੰਘ ਸਮਾਉਂ ਆਦਿ ਹਾਜ਼ਰ ਸਨ |