30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਵਿਧਾਇਕ ਡਾ. ਸਿੰਗਲਾ ਨੇ ਪਿੰਡਾਂ 'ਚ ਨੀਂਹ-ਪੱਥਰ ਰੱਖ ਕੇ ਵਿਕਾਸ ਕਾਰਜ ਆਰੰਭ ਕਰਵਾਏ

ਅਜੀਤ ਡੈਸਕ 18-10-2025
ਭੀਖੀ, 17 ਅਕਤੂਬਰ (ਬਲਕਾਰ ਸਿੰਘ ਸਹੋਤਾ)- ਪੰਜਾਬ ਸਰਕਾਰ ਵਲੋਂ ਬਾਰਸ਼ਾਂ ਕਾਰਨ ਵੱਖ-ਵੱਖ ਪਿੰਡਾਂ ਦੀਆਂ ਨੁਕਸਾਨੀਆਂ ਸੰਪਰਕ ਸੜਕਾਂ ਅਤੇ ਫਿਰਨੀਆਂ ਦੇ ਮੁੜ ਸੁਰਜੀਤੀਕਰਨ ਲਈ ਆਰੰਭੇ ਕਾਰਜਾਂ ਤਹਿਤ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਵਲੋਂ ਸਥਾਨਕ ਮਾਰਕੀਟ ਕਮੇਟੀ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿਖੇ ਨੀਂਹ-ਪੱਥਰ ਰੱਖ ਕੇ ਵਿਕਾਸ ਕਾਰਜਾਂ ਦੇ ਆਰੰਭ ਕਰਵਾਏ ਗਏ | ਉਨ੍ਹਾਂ ਦੱਸਿਆ ਕਿ 235.54 ਲੱਖ ਦੀ ਲਾਗਤ ਨਾਲ 9.32 ਕਿੱਲੋਮੀਟਰ ਸੜਕਾਂ ਦਾ ਪੁਨਰਨਿਰਮਾਣ ਕੀਤਾ ਜਾਵੇਗਾ | ਰੱਖੇ ਗਏ ਨੀਂਹ ਪੱਥਰਾਂ ਵਿਚ ਬੱਪੀਆਣਾ ਦੀ ਫਿਰਨੀ ਲਈ 36.65 ਲੱਖ, ਧਲੇਵਾ ਭੀਖੀ ਰੋਡ ਤੋਂ ਮੋਹਰ ਸਿੰਘ ਵਾਲਾ ਤੱਕ ਲਈ 64.25, ਅਤਲਾ ਖ਼ੁਰਦ ਤੋਂ ਕੋਟੜਾ ਲਈ 78.69, ਪਿੰਡ ਗੁੜਥੜੀ ਤੋਂ ਸ਼ਮਸ਼ਾਨਘਾਟ ਤੱਕ ਸੰਪਰਕ ਸੜਕ ਲਈ 36.44 ਅਤੇ ਖੀਵਾ ਕਲਾਂ ਤੋਂ ਖੀਵਾ ਖ਼ੁਰਦ ਲਈ 21.51 ਲੱਖ ਰੁਪਏ ਖ਼ਰਚੇ ਜਾਣਗੇ | ਇਸ ਮੌਕੇ ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਵਰਿੰਦਰ ਸੋਨੀ, ਆਪ ਆਗੂ ਸੁਖਦੇਵ ਸਿੰਘ ਭੀਖੀ ਤੇ ਪਰਮਿੰਦਰ ਸਿੰਘ ਕੂਨਰ, ਮਹਿੰਦਰ ਸਿੰਘ ਧਲੇਵਾ, ਸਾਬਕਾ ਫੌਜੀ ਰਣਜੀਤ ਸਿੰਘ, ਜਤਿੰਦਰ ਸਿੰਘ ਸਰਪੰਚ ਸਮਾਉਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾਜ ਪੱਧਰੀ ਕਬੱਡੀ ਮੁਕਾਬਲਿਆਂ ਦੇ ਦੂਜੇ ਦਿਨ ਫਸਵੇਂ ਮੁਕਾਬਲੇ ਹੋਏ ਅਗਲੀ ਖ਼ਬਰ ਫ਼ਸਲ ਖ਼ਰਾਬੇ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਵਿੱਤੀ ਮਦਦ ਦੇ ਮਨਜ਼ੂਰੀ ਪੱਤਰ ਸੌਂਪੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।