ਬੁਢਲਾਡਾ, 17 ਅਕਤੂਬਰ (ਸਵਰਨ ਸਿੰਘ ਰਾਹੀ)- 69ਵੀਆਂ ਸੂਬਾ ਪੱਧਰੀ ਖੇਡਾਂ ਦੇ ਕਬੱਡੀ ਮੁਕਾਬਲਿਆਂ ਦੇ ਦੂਜੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਬੁਢਲਾਡਾ ਵਿਖੇ ਦਿਲਚਸਪ ਮੁਕਾਬਲੇ ਹੋਏ | ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਪਹੁੰਚੇ ਹਲਕਾ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਵੁਸ਼ੂ ਖੇਡਾਂ ਤੋਂ ਬਾਅਦ ਕਬੱਡੀ ਲੜਕੀਆਂ ਦੀਆਂ ਸਟੇਟ ਪੱਧਰੀ ਖੇਡਾਂ ਦੀ ਮੇਜ਼ਬਾਨੀ ਮਿਲਣਾ ਹਲਕੇ ਲਈ ਮਾਣ ਵਾਲੀ ਗੱਲ ਹੈ | ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ਪ੍ਰੀ-ਕੁਆਟਰ ਮੁਕਾਬਲਿਆਂ ਵਿਚ ਸ੍ਰੀ ਅੰਮਿ੍ਤਸਰ ਸਾਹਿਬ ਨੇ ਮੋਗਾ ਨੂੰ, ਰੋਪੜ ਨੇ ਪਟਿਆਲਾ ਨੂੰ, ਫ਼ਾਜ਼ਿਲਕਾ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ, ਲੁਧਿਆਣਾ ਨੇ ਫ਼ਿਰੋਜ਼ਪੁਰ ਨੂੰ ਹਰਾਇਆ | ਇਸੇ ਤਰ੍ਹਾਂ ਕੁਆਰਟਰ ਫਾਈਨਲ ਮੁਕਾਬਲਿਆਂ ਵਿਚ ਸ੍ਰੀ ਮੁਕਤਸਰ ਸਾਹਿਬ ਨੇ ਸ੍ਰੀ ਅੰਮਿ੍ਤਸਰ ਸਾਹਿਬ ਨੂੰ, ਫ਼ਾਜ਼ਿਲਕਾ ਨੇ ਸੰਗਰੂਰ ਨੂੰ, ਫ਼ਰੀਦਕੋਟ ਨੇ ਰੋਪੜ ਨੂੰ ਅਤੇ ਬਠਿੰਡਾ ਨੇ ਲੁਧਿਆਣਾ ਨੂੰ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ | ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਨੀਲਮ ਰਾਣੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਭੋਗਲ, ਪਿ੍ੰਸੀਪਲ ਗੁਰਮੀਤ ਸਿੰਘ, ਰਾਜ ਖ਼ਾਨ, ਅਵਤਾਰ ਸਿੰਘ, ਯਾਦਵਿੰਦਰ ਸਿੰਘ, ਗੁਰਦੀਪ ਸਿੰਘ ਸਮਰਾ, ਦਰਸ਼ਨ ਸਿੰਘ, ਸੰਦੀਪ ਸਿੰਘ, ਜਸਵੀਰ ਸਿੰਘ, ਨਿਰਮਲ ਸਿੰਘ, ਜਗਸੀਰ ਸਿੰਘ, ਲਵਪ੍ਰੀਤ ਸਿੰਘ, ਨਿਰਲੇਪ ਕੌਰ, ਕਰਮਜੀਤ ਸਿੰਘ, ਹਰਵਿੰਦਰ ਸਿੰਘ, ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ |