ਭੁਲੱਥ, 16 ਜੂਨ (ਮਨਜੀਤ ਸਿੰਘ ਰਤਨ)-ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ ਵਿਖੇ ਪਿਤਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਘਰਾਂ ਵਿਚ ਰਹਿ ਕੇ ਪਿਤਾ ਦਿਵਸ ਦੇ ਮੌਕੇ ਵੱਖ-ਵੱਖ ਐਕਟੀਵਿਟੀ ਕਰਵਾਈਆਂ ਗਈਆਂ | ਜਿਸ 'ਚ ਆਪਣੇ ਪਿਤਾ ਨਾਲ ਮਿਲ ਕੇ ਟਾਈ ਬੰਨ੍ਹਣ ਦਾ ਕੰਪੀਟੀਸ਼ਨ, ਕੈਰਮ ਬੋਰਡ ਤੇ ਚੈਸ ਖੇਡਾਂ ਦਾ ਕੰਪੀਟੀਸ਼ਨ ਕਰਨ ਦੀ ਐਕਟੀਵਿਟੀ ਵੀ ਦਿੱਤੀ ਗਈ | ਇਸ ਮੌਕੇ ਬੱਚਿਆਂ ਵਲੋਂ ਆਪਣੇ ਪਿਤਾ ਨਾਲ ਪਿਆਰ ਨੂੰ ਦਰਸਾਉਂਦਿਆਂ ਹੋਇਆਂ ਬਹੁਤ ਹੀ ਸੋਹਣੇ ਕਾਰਡ ਬਣਾ ਕੇ ਉਨ੍ਹਾਂ ਨੂੰ ਮਾਣ ਮਹਿਸੂਸ ਕਰਵਾਇਆ ਗਿਆ | ਇਸ ਮੌਕੇ ਬੱਚਿਆਂ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਇੱਕ ਪਿਤਾ ਸਾਡੇ ਲਈ ਅਣਥੱਕ ਮਿਹਨਤ ਕਰਦਾ ਹੈ, ਖ਼ੁਦ ਆਪਣੀਆਂ ਰੀਝਾਂ ਨੂੰ ਪੂਰੀਆਂ ਨਾ ਕਰਕੇ ਬੱਚਿਆਂ ਦੀਆਂ ਰੀਝਾਂ ਅਤੇ ਉਨ੍ਹਾਂ ਦੀ ਪੜ੍ਹਾਈ ਨੂੰ ਸਭ ਤੋਂ ਪਹਿਲੇ ਨੰਬਰ 'ਤੇ ਤਰਜੀਹ ਦਿੰਦਾ ਹੈ | ਇਸ ਲਈ ਬੱਚਿਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਆਪਣੇ ਮਾਤਾ-ਪਿਤਾ ਦੀ ਇੱਜਤ ਸਤਿਕਾਰ ਕਰਨ ਅਤੇ ਆਪਣੇ ਮਾਂ ਬਾਪ ਦੇ ਸੁਪਨਿਆਂ ਨੂੰ ਸਾਕਾਰ ਕਰਨ |