ਢਿਲਵਾਂ, 18 ਜੂਨ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)ਬਾਬਾ ਲਾਹੌਰੀ ਸ਼ਾਹ ਮੇਲਾ ਪ੍ਰਬੰਧਕ ਕਮੇਟੀ ਢਿਲਵਾਂ ਵਲੋਂ ਪ੍ਰਵਾਸੀ ਭਾਰਤੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਲਾਹੌਰੀ ਸ਼ਾਹ ਜੀ ਦਾ ਸਾਲਾਨਾ ਮੇਲਾ 29 ਜੂਨ ਨੂੰ ਕਸਬਾ ਢਿਲਵਾਂ 'ਚ ਬਾਬਾ ਲਾਹੌਰੀ ਸ਼ਾਹ ਜੀ ਦੇ ਪਵਿੱਤਰ ਅਸਥਾਨ 'ਤੇ ਸ਼ਰਧਾਪੂਰਵਕ ਕਰਵਾਇਆ ਜਾ ਰਿਹਾ ਹੈ | ਮੁੱਖ ਪ੍ਰਬੰਧਕ ਹਰਨੇਕ ਸਿੰਘ ਚੱਕੀ ਵਾਲੇ ਨੇ ਦੱਸਿਆ ਕਿ ਇਸ ਸਾਲਾਨਾ ਮੇਲੇ 'ਚ ਪ੍ਰਸਿੱਧ ਗਾਇਕ ਮਦਨ ਮੱਦੀ, ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ | ਮੇਲੇ ਦਾ ਉਦਘਾਟਨ ਸਵੇਰੇ ਪ੍ਰਬੰਧਕ ਕਮੇਟੀ ਵਲੋਂ ਕੀਤਾ ਜਾਵੇਗਾ | ਸ਼ਾਮ ਨੂੰ ਕਬੱਡੀ ਕਲੱਬਾਂ ਦਾ ਸ਼ੋਅ ਮੈਚ ਵੀ ਹੋਵੇਗਾ | ਗੁਰੂ ਕਾ ਲੰਗਰ ਤੇ ਛਬੀਲ ਅਤੁੱਟ ਵਰਤੇਗੀ | ਇਸ ਮੇਲੇ ਸਬੰਧੀ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ |