ਨਡਾਲਾ, 18 ਜੂਨ (ਰਘਬਿੰਦਰ ਸਿੰਘ)-ਅੱਜ ਬੁੱਧਵਾਰ ਨੂੰ ਸਬ ਡਵੀਜ਼ਨ ਭੁਲੱਥ ਸਰਕਲ 'ਚ ਪੈਂਦੇ ਨਡਾਲਾ, ਬੇਗੋਵਾਲ, ਭੁਲੱਥ ਦੇ ਸਾਰੇ ਸ਼ਰਾਬ ਦੇ ਠੇਕੇ ਆਬਕਾਰੀ ਵਿਭਾਗ ਵਲੋਂ ਇਕ ਦਿਨ ਲਈ ਸੀਲ ਕਰ ਦਿੱਤੇ ਗਏ | ਵਿਭਾਗ ਦਾ ਕਹਿਣਾ ਹੈ ਕਿ ਸ਼ਰਾਬ ਦੇ ਠੇਕੇਦਾਰਾਂ ਵਲੋਂ ਸ਼ਰਾਬ ਦੀ ਵਿੱਕਰੀ ਜ਼ਿਆਦਾ ਕੀਤੀ ਜਿਸ ਕਰਕੇ ਇਹ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ | ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਭਾਗ ਦੇ ਏਈਟੀਸੀ ਜਲੰਧਰ ਨਵਜੀਤ ਸਿੰਘ ਨੇ ਦੱਸਿਆ ਕਿ ਨਡਾਲਾ, ਬੇਗੋਵਾਲ ਤੇ ਭੁਲੱਥ ਸਰਕਲ 'ਚ ਸੂਫ਼ੀ ਗਰੁੱਪ ਦੇ ਠੇਕੇਦਾਰਾਂ ਵਲੋਂ ਸ਼ਰਾਬ ਦੀ ਵਿੱਕਰੀ ਕੀਤੀ ਜਾਂਦੀ ਹੈ ਜਿਨ੍ਹ ਾਂ ਵਲੋਂ ਸ਼ਰਾਬ ਦੀ ਵਿੱਕਰੀ ਜ਼ਿਆਦਾ ਕੀਤੀ ਗਈ ਜਿਸਦਾ ਰਿਕਾਰਡ ਐਕਸਾਈਜ਼ ਵਿਭਾਗ ਨਾਲ ਮੇਲ ਨਹੀਂ ਹੋਇਆ, ਅਜਿਹਾ ਕਰਕੇ ਉਨ੍ਹਾਂ ਵਲੋਂ ਵਿਭਾਗ ਦੇ ਕਾਨੰੂਨਾਂ ਦੀ ਉਲੰਘਣਾ ਕੀਤੀ ਗਈ ਹੈ ਜਿਸ ਕਾਰਨ ਉੱਚ ਅਧਿਕਾਰੀਆਂ ਵਲੋਂ ਉਕਤ ਸਰਕਲ ਦੇ ਸ਼ਰਾਬ ਦੇ ਠੇਕਿਆਂ ਨੂੰ ਇਕ ਦਿਨ ਲਈ ਸੀਲ ਕਰ ਦਿੱਤਾ ਗਿਆ ਹੈ | ਇਸ ਸਬੰਧੀ ਸੂਫ਼ੀ ਗਰੁੱਪ ਦੇ ਬੇਗੋਵਾਲ ਸਰਕਲ ਦੇ ਇੰਚਾਰਜ ਬਿਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਕਿਉਂ ਕੀਤੀ ਹੈ, ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ |